ਨਿਮਰਤ ਖਹਿਰਾ ਦੀ ਆਵਾਜ਼ ‘ਚ ਪ੍ਰੇਮੀ ਦੇ ਲਾਰਿਆਂ ਨੂੰ ਬਿਆਨ ਕਰਦਾ ਗੀਤ ਹੋਇਆ ਰਿਲੀਜ਼

By  Shaminder June 12th 2020 03:49 PM

ਨਿਮਰਤ ਖਹਿਰਾ ਦੀ ਆਵਾਜ਼ ‘ਚ ਨਵਾਂ ਗੀਤ ‘ਅੱਜ ਕੱਲ੍ਹ ਅੱਜ ਕੱਲ੍ਹ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਪ੍ਰੇਮੀ ਨੂੰ ਕਹਿ ਰਹੀ ਹੈ ਕਿ ਉਹ ਆਪਣੇ ਘਰ ਜਲਦੀ ਹੀ ਆਪਣੇ ਵਿਆਹ ਬਾਰੇ ਗੱਲਬਾਤ ਕਰ ਲਵੇ । ਕਿਉਂਕਿ ਜਦੋਂ ਸਮਾਂ ਹੱਥੋਂ ਨਿਕਲ ਗਿਆ ਤਾਂ ਫਿਰ ਹੱਥ ਨਹੀਂ ਆਉਣਾ।

ਕਿਉਂਕਿ ਗੱਭਰੂ ਦੇ ਲਾਰਿਆਂ ਕਾਰਨ ਉਸ ਦੀ ਜਵਾਨੀ ਬੀਤਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲਾਰਿਆਂ ਕਾਰਨ ਉਸ ਦਾ ਵਿਆਹ ਵੀ ਜਲਦ ਘਰ ਦਿਆਂ ਨੇ ਤੈਅ ਕਰ ਦੇਣਾ ਹੈ । ਉਹ ਮੁੰਡੇ ਨੂੰ ਹਿਦਾਇਤ ਕਰਦੀ ਹੈ ਕਿ ਕੁਝ ਕਰਨਾ ਹੈ ਤਾਂ ਜਲਦੀ ਕਰ ਲਵੇ ।

https://www.instagram.com/p/CBU67CLnaX0/

ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਉਹ ਇਲਾਵਾ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।

Related Post