ਇਸ ਭੈਣ ਭਰਾ ਦੀ ਗਾਇਕੀ ਦੇ ਬੰਟੀ ਬੈਂਸ ਵੀ ਹਨ ਪ੍ਰਸ਼ੰਸਕ,ਨਵੇਂ ਗੀਤ ਦੀ ਕੀਤੀ ਤਾਰੀਫ਼ 

By  Shaminder July 19th 2019 12:23 PM

ਅਕਾਸ਼ ਕੰਡਿਆਰਾ ਤੇ ਉਨ੍ਹਾਂ ਦੀ ਭੈਣ ਪੂਨਮ ਦੀ ਗਾਇਕੀ ਦੇ ਬੰਟੀ ਬੈਂਸ ਵੀ ਕਾਇਲ ਹਨ ਅਤੇ ਹੁਣ ਬੰਟੀ ਬੈਂਸ ਨੇ ਉਨ੍ਹਾਂ  ਦੀ ਗਾਇਕੀ ਦੀ ਤਾਰੀਫ ਕੀਤੀ ਹੈ ਅਤੇ ਕਿਹਾ ਕਿ ਦੋਵੇਂ ਭੈਣ ਭਰਾ ਬਹੁਤ ਹੀ ਸੋਹਣਾ ਗਾਉਂਦੇ ਨੇ ਅਤੇ ਇਨ੍ਹਾਂ ਦਾ ਨਵਾਂ ਗਾਣਾ ਰਿਲੀਜ਼ ਕਰਨਾ ਹੈ ਤੁਹਾਨੂੰ ਪਸੰਦ ਆਉਗਾ ।'ਦੱਸ ਕਿਵੇਂ ਮਿਲੇਗੀ' ਇਸ ਗੀਤ ਨੂੰ ਸੰਗੀਤ ਦਿੱਤਾ ਹੈ ਦੈਵੀ ਸਿੰਘ ਨੇ ,ਜਦਕਿ ਗੀਤ ਦੇ ਬੋਲ ਰਾਜ ਕਾਕੜਾ,ਸੁੱਖੀ ਗੁਰਮ ਅਤੇ ਸੁਖਜਿੰਦਰ ਸਿੰਘ ਨੇ ਲਿਖੇ ਹਨ ।

https://www.instagram.com/p/B0DvXo4hkb6/

ਦੱਸ ਦਈਏ ਕਿ ਇਹ ਭੈਣ ਭਰਾ ਇਸ ਤੋਂ ਪਹਿਲਾਂ ਵੀ ਕਈ ਗੀਤ ਕੱਢ ਚੁੱਕੇ ਹਨ ਅਤੇ ਇਨ੍ਹਾਂ ਨੇ ਹੁਣ ਤੱਕ ਆਪਣੇ ਗੀਤ ਆਪਣੇ ਨਿੱਜੀ ਯੂਟਿਊਬ ਚੈਨਲ 'ਤੇ ਹੀ ਕੱਢੇ ਹਨ ਅਤੇ ਹੁਣ ਇਹ ਪਹਿਲਾ ਮੌਕਾ ਹੈ ਜਦੋਂ ਇਹ ਕੈਟਰੇਕ ਕੰਪਨੀ ਦੇ ਬੈਨਰ ਥੱਲੇ ਇਸ ਗੀਤ ਨੂੰ ਕੱਢਿਆ ਜਾ ਰਿਹਾ ਹੈ ।

https://www.instagram.com/p/B0Ffuc3hu2a/

ਅਕਾਸ਼ ਤੇ ਪੂਨਮ ਦੀ ਜੋੜੀ ਨੇ ਕਈ ਗਾਣੇ ਸੋਸ਼ਲ ਮੀਡੀਆ ਤੇ ਹੁਣ ਤੱਕ ਰਿਲੀਜ਼ ਕੀਤੇ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗਾਣੇ ਹਿੰਦੀ ਫ਼ਿਲਮਾਂ ਦੇ ਹਨ ਤੇ ਕੁਝ ਗਾਣੇ ਉਹਨਾਂ ਦੇ ਆਪਣੇ ਹਨ ।  ਖਬਰਾਂ ਮੁਤਾਬਿਕ ਇਹ ਗਾਇਕ ਜੋੜੀ ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਰਾਜਪੂਤਾ ਦੀ ਰਹਿਣ ਵਾਲੀ ਹੈ ।

ਪੂਨਮ ਤੇ ਅਕਾਸ਼ ਰਿਸ਼ਤੇ ਵਿੱਚ ਭੈਣ ਭਰਾ ਹਨ । ਅਕਾਸ਼ ਹੋਟਲ ਮੈਨੇਜਮੈਂਟ ਵਿੱਚ ਬੀਐੱਸਈ ਕਰ ਰਿਹਾ ਹੈ ਜਦੋਂ ਕਿ ਪੂਨਮ ਬੀਏ ਦੀ ਪੜ੍ਹਾਈ ਕਰ ਰਹੀ ਹੈ ।

Related Post