ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦੇ ਮਹੂਰਤ 'ਤੇ ਪਹੁੰਚੀ ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ 

By  Rupinder Kaler July 13th 2019 05:45 PM

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਨਾਂਅ ਜੁੜ ਗਿਆ ਹੈ । ਨਵੀਂ ਬਣ ਰਹੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਚੰਡੀਗੜ੍ਹ ਵਿੱਚ ਐਲਾਨ ਤੇ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ ਹੈ । ਫ਼ਿਲਮ ਦੇ ਐਲਾਨ ਦੌਰਾਨ ਬਾਲੀਵੁੱਡ ਦੀ ਅਦਾਕਾਰਾ ਜਯਾ ਪ੍ਰਦਾ ਵੀ ਮੌਜੂਦ ਰਹੀ । ਇਸ ਮੌਕੇ ਹਰਿਆਣਾ ਦੇ ਸਾਂਸਦ ਅਸੀਮ ਗੋਇਲ ਵੀ ਮੌਜੂਦ ਰਹੇ ।

https://www.instagram.com/p/Bz2w1KCnOKa/

'ਤੇਰੀ ਮੇਰੀ ਗੱਲ ਬਣ ਗਈ' ਫ਼ਿਲਮ ਨੂੰ ਪਾਲੀਵੁੱਡ ਤੇ ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਸੱਪਰੂ ਡਾਇਰੈਕਟ ਕਰ ਰਹੇ ਹਨ ।ਜਿੱਥੇ ਇਸ ਫ਼ਿਲਮ ਰਾਹੀਂ ਪ੍ਰੀਤੀ ਸੱਪਰੂ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ ਉੱਤੇ ਗਾਇਕ ਅਖਿਲ ਫ਼ਿਲਮਾਂ ਵਿੱਚ ਕਦਮ ਰੱਖਣ ਜਾ ਰਹੇ ਹਨ । ਇਸ ਫ਼ਿਲਮ ਵਿੱਚ ਰੁਬੀਨਾ ਬਾਜਵਾ ਲੀਡ ਰੋਲ ਵਿੱਚ ਨਜ਼ਰ ਆਵੇਗੀ ।

ਇਸ ਫ਼ਿਲਮ ਵਿੱਚ ਪ੍ਰੀਤੀ ਸੱਪਰੂ, ਗੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ ਸਮੇਤ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਪ੍ਰੀਤੀ ਸੱਪਰੂ ਦੇ ਨਾਲ ਨਾਲ ਉਪਵਨ ਸੁਦਰਸ਼ਨ ਤੇ ਅਰੁਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ।  

Related Post