ਭਾਰਤੀ ਹੋਣ ਦੇ ਬਾਵਜੂਦ ਇਹ ਫ਼ਿਲਮੀ ਸਿਤਾਰੇ ਵੋਟ ਨਹੀਂ ਪਾ ਸਕਦੇ, ਇਹ ਹੈ ਵੱਡਾ ਕਾਰਨ 

By  Rupinder Kaler April 17th 2019 03:11 PM

ਦੇਸ਼ ਵਿੱਚ ਚੁਣਾਵੀਂ ਮਾਹੌਲ ਗਰਵਾਇਆ ਹੋਇਆ ਹੈ । ਕਈ ਫ਼ਿਲਮੀ ਸਿਤਾਰੇ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ । ਪਰ ਇਸ ਸਭ ਦੇ ਬਾਵਜੂਦ ਕੁਝ ਸਿਤਾਰੇ ਇਸ ਤਰ੍ਹਾਂ ਦੇ ਹਨ ਜਿਹੜੇ ਭਾਰਤੀ ਹੋਣ ਦੇ ਬਾਵਜੂਦ ਆਪਣੇ ਵੋਟ ਦੇ ਅਧਿਕਾਰ ਦੇ ਵਰਤੋਂ ਨਹਂਿ ਕਰ ਸਕਦੇ । ਅਕਸ਼ੇ ਕੁਮਾਰ, ਕਟਰੀਨਾ ਕੈਫ, ਆਲੀਆ ਭੱਟ, ਦੀਪਿਕਾ ਪਾਦੂਕੋਣ ਉਹ ਫ਼ਿਲਮੀ ਸਿਤਾਰੇ ਹਨ ਜਿਹੜੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ ।

akshay akshay

ਅਕਸ਼ੇ ਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਰਤ ਦੇ ਨਾਲ ਨਾਲ ਕੈਨੇਡਾ ਦੇ ਵੀ ਨਾਗਰਿਕ ਹਨ ਜਿਸ ਦੀ ਵਜ੍ਹਾ ਕਰਕੇ ਉਹ ਭਾਰਤ ਵਿੱਚ ਵੋਟ ਦੇ ਅਧਿਕਾਰ ਦੀ ਵਰਤੋ ਨਹੀ ਕਰ ਸਕਦੇ ।

aaliya aaliya

ਗੱਲ ਆਲੀਆ ਭੱਟ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਰਾਜੀ ਨਾਂ ਦੀ ਫ਼ਿਲਮ ਵਿੱਚ ਕੰਮ ਕੀਤਾ ਸੀ । ਇਸ ਫ਼ਿਲਮ ਵਿੱਚ ਉਹ ਭਾਰਤ ਦੀ ਜਾਸੂਸ ਬਣਕੇ ਪਾਕਿਸਤਾਨ ਜਾਂਦੀ ਹੈ ਤੇ ਉੱਥੋਂ ਦੀ ਗੁਪਤ ਜਾਣਕਾਰੀ ਸਾਂਝੀ ਕਰਦੀ ਹੈ । ਇਸ ਫ਼ਿਲਮ ਵਿੱਚ ਉਹਨਾਂ ਦਾ ਦੇਸ਼ ਪ੍ਰਤੀ ਪਿਆਰ ਦਿਖਾਇਆ ਗਿਆ ਹੈ । ਪਰ ਇਸ ਸਭ ਦੇ ਬਾਵਜੂਦ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀ ਕਰ ਸਕਦੀ ਕਿਉਂਕਿ ਆਲੀਆ ਦੀ ਮਾਂ ਸੋਨੀ ਰਾਜਦਾਨ ਨੇ ਬਰਤਾਨੀਆ ਦੀ ਸਿਟੀਜਨ ਹਾਸਲ ਕੀਤੀ ਹੋਈ ਹੈ । ਇਸ ਕਰਕੇ ਆਲੀਆ ਭੱਟ ਕੋਲ ਵੀ ਬਰਤਾਨੀਆ ਦੀ ਸਿਟੀਜਨਸ਼ਿਪ ਹੈ ।

deepika-katrina deepika-katrina

ਬਾਲੀਵੁੱਡ ਦੀ ਐਕਟਰੈੱਸ ਦੀਪਿਕਾ ਪਾਦੂਕੋਣ ਤੇ ਕਟਰੀਨਾ ਕੈਫ ਵੀ ਭਾਰਤ ਵਿੱਚ ਵੋਟ ਨਹੀਂ ਪਾ ਸਕਦੀਆਂ । ਕਿਉਂਕਿ ਦੀਪਿਕਾ ਦੇ ਕੋਲ …..ਸਿਟੀਜਨਸ਼ਿਪ ਹੈ । ਜੇਕਰ ਕੈਟਰੀਨਾ ਕੈਫ ਦੀ ਗੱਲ ਕੀਤੀ ਜਾਵੇ ਤਾਂ ਉਸ ਕੋਲ ਵੀ ਬਰਤਾਨੀਆ ਦੀ ਸਿਟੀਜਨਸ਼ਿਪ ਹੈ । ਇਸ ਕਰਕੇ ਦੋਵੇ ਫ਼ਿਲਮੀ ਸਿਤਾਰੇ ਭਾਰਤ ਵਿੱਚ ਵੋਟ ਦੇ ਅਧਿਕਾਰ ਦੀ ਵਰਤੋ ਨਹੀਂ ਕਰ ਸਕਦੇ ।

Related Post