ਇੱਕੋ ਦਿਨ ਰਿਲੀਜ਼ ਹੋ ਰਹੀਆਂ ਇਨ੍ਹਾਂ ਦਿੱਗਜ ਕਲਾਕਾਰਾਂ ਦੀਆਂ ਫ਼ਿਲਮਾਂ,ਪਰ ਦੋਵੇਂ ਇਸ ਤਰ੍ਹਾਂ ਨਿਭਾ ਰਹੇ ਦੋਸਤਾਨਾ,ਵੀਡੀਓ ਵਾਇਰਲ 

By  Shaminder August 9th 2019 04:09 PM

ਅਕਸ਼ੈ ਕੁਮਾਰ ਅਤੇ ਜਾਨ ਅਬ੍ਰਾਹਮ ਦੀਆਂ ਫ਼ਿਲਮਾਂ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀਆਂ ਨੇ । ਅਕਸ਼ੈ ਕੁਮਾਰ ਦੀ 'ਮੰਗਲ ਮਿਸ਼ਨ' ਜਦਕਿ ਜਾਨ ਅਬ੍ਰਾਹਮ ਦੀ ਫ਼ਿਲਮ 'ਬਾਟਲਾ ਹਾਊਸ' ਰਿਲੀਜ਼ ਹੋਣ ਜਾ ਰਹੀ ਹੈ । ਪਰ ਇਹ ਦੋਵੇਂ ਕਲਾਕਾਰ ਵਧੀਆ ਦੋਸਤ ਹਨ ਅਤੇ ਇਸ ਦੋਸਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ ।ਇਸ ਦੀਆਂ ਗਵਾਹ ਉਨ੍ਹਾਂ ਦੀਆਂ ਇਹ ਤਸਵੀਰਾਂ ਹਨ । ਜਿਨ੍ਹਾਂ 'ਚ ਇਹ ਦੋਵੇਂ ਅਦਾਕਾਰ ਮਸਤੀ ਕਰਦੇ ਹੋਏ ਦਿਖਾਈ ਦਿੱਤੇ ।

ਹੋਰ ਵੇਖੋ: ਰਿਲੀਜ਼ ਹੁੰਦੇ ਹੀ ਛਾਇਆ ਅਕਸ਼ੈ ਕੁਮਾਰ ਦੀ ਇਸ ਫ਼ਿਲਮ ਦਾ ਟ੍ਰੇਲਰ,’ਵੇਖਦਿਆਂ ਖੜੇ ਹੋ ਜਾਂਦੇ ਨੇ ਰੌਂਗਟੇ’

https://twitter.com/akshaykumar/status/1159745100236369920

ਦੋਵਾਂ ਨੇ ਇੱਕਠਿਆਂ ਕਈ ਫ਼ਿਲਮਾਂ ਕੀਤੀਆਂ ਹਨ । ਦੋਵੇਂ ਬਹੁਤ ਵਧੀਆ ਦੋਸਤ ਹਨ ਅਤੇ ਦੋਵੇਂ ਹੀ ਫ਼ਿਲਮਾਂ ਇੱਕੋ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ ।ਪਰ ਅਜਿਹੇ 'ਚ ਇਹ ਦੋਵੇਂ ਹੀ ਬਹੁਤ ਕੂਲ ਹਨ ਅਤੇ ਇੱਕ ਦੂਜੇ ਦੀ ਫ਼ਿਲਮ ਬਾਰੇ ਵੀ ਬਹੁਤ ਹੀ ਕੂਲ ਪ੍ਰਤੀਕਰਮ ਦੇ ਰਹੇ ਹਨ ।

https://www.instagram.com/p/B08DxMOHyNN/

ਦੋਵੇਂ ਮਸਤੀ ਕਰਦੇ  ਹੋਏ ਦਿਖਾਈ ਦੇ ਰਹੇ ਹਨ ਅਤੇ ਆਪੋ ਆਪਣੀ ਫ਼ਿਲਮ ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ । ਦੋਨਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪੋ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ । ਅਕਸ਼ੈ ਕੁਮਾਰ ਨੇ ਲਿਖਿਆ ਕਿ "Make some noise for the Desi Boyz...together we are always a riot!"

Related Post