ਅਕਸ਼ੇ ਕੁਮਾਰ ਅਤੇ ਸਾਰਾ ਅਲੀ ਖ਼ਾਨ ਇਸ ਫ਼ਿਲਮ ‘ਚ ਇੱਕਠਿਆਂ ਆਉਣਗੇ ਨਜ਼ਰ

By  Shaminder December 21st 2020 07:26 PM

ਅਕਸ਼ੇ ਕੁਮਾਰ ਅਤੇ ਸਾਰਾ ਅਲੀ ਖ਼ਾਨ ਜਲਦ ਹੀ ਇੱਕਠਿਆਂ ਨਜ਼ਰ ਆਉਣ ਵਾਲੇ ਹਨ । ਇਸ ਤੋਂ ਇਲਾਵਾ ਅਦਾਕਾਰ ਧਨੁਸ਼ ਵੀ  'ਅਤਰੰਗੀ ਰੇ'  ‘ਚ ਨਜ਼ਰ ਆੳੇੁਣਗੇ । ਇਸ ਫ਼ਿਲਮ ਦੀ ਸ਼ੂਟਿੰਗ ਲੱਗਪੱਗ ਖਤਮ ਹੋ ਗਈ ਹੈ । ਕੋਰੋਨਾ ਵਾਇਰਸ ਕਰਕੇ ਫ਼ਿਲਮ ਦੀ ਸ਼ੂਟਿੰਗ ਕਈ ਮਹੀਨੇ ਤੱਕ ਵਿਚਾਲੇ ਲਟਕੀ ਰਹੀ ਸੀ ।

sara

ਜਿਸ ਕਾਰਨ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਵਿੱਚ ਸਮਾਂ ਲੱਗ ਗਿਆ। ਹਾਲਾਂਕਿ ਅਕਸ਼ੈ ਕੁਮਾਰ, ਸਾਰਾ ਅਲੀ ਖਾਨ ਅਤੇ ਧਨੁਸ਼ ਨੇ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਹੈ। ਇਸ ਫਿਲਮ ਨੂੰ ਆਨੰਦ ਐਲ ਰਾਏ ਡਾਇਰੈਕਟ ਕਰ ਰਹੇ ਹਨ।

ਹੋਰ ਪੜ੍ਹੋ : ਠੰਢ ਦੇ ਮੌਸਮ ਵਿੱਚ ਵਾਲ ਝੜਨ ਤੇ ਡੈਂਡਰਫ਼ ਦੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

akshaykumar-dhanush-saraalikhan-atrangire.jpg

ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਤਿੰਨਾਂ ਦੇ ਫੈਨਜ਼ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਰਿਪੋਰਟਾਂ ਦੇ ਅਨੁਸਾਰ, ਫਿਲਮ 'ਅਤਰੰਗੀ ਰੇ' ਦੇ ਕੁਝ ਪਲੌਟਸ ਰਿਵੀਲ ਹੋਏ ਹਨ ਅਤੇ ਇਹ ਫਿਲਮ 'ਰਾਂਝਣਾ' ਫਿਲਮ ਦੀ ਯਾਦ ਦਿਵਾਉਂਦੀ ਹੈ।

akshay_kumar

ਫਿਲਮ ਵਿੱਚ ਧਨੁਸ਼ ਦੀ ਪਤਨੀ ਦੇ ਰੂਪ ਵਿੱਚ ਸਾਰਾ ਅਲੀ ਖਾਨ ਹੋ ਸਕਦੀ ਹੈ। ਪਰ ਫਿਲਮ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਸਾਰਾ ਅਲੀ ਖਾਨ ਅਕਸ਼ੈ ਕੁਮਾਰ ਦੇ ਪਿਆਰ ਵਿੱਚ ਪੈ ਜਾਂਦੀ ਹੈ।

 

Related Post