ਆਪਣੀ ਭੈਣ ਦੀ ਫ਼ਿਲਮ ‘ਚ ਹੀਰੋ ਬਣੇ ਅਕਸ਼ੇ ਕੁਮਾਰ, ਸਾਂਝਾ ਕੀਤਾ ‘ਰਕਸ਼ਾਬੰਧਨ’ ਦਾ ਪੋਸਟਰ

By  Shaminder August 3rd 2020 02:21 PM

ਰੱਖੜੀ ਦੇ ਮੌਕੇ ‘ਤੇ ਅਕਸ਼ੇ ਕੁਮਾਰ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ । ਇਸ ਫ਼ਿਲਮ ਦਾ ਨਾਮ ‘ਰਕਸ਼ਾਬੰਧਨ’ ਹੈ ।ਅਕਸ਼ੇ ਕੁਮਾਰ ਨੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਹੁਣ ਤੱਕ ਦੇ ਕਰੀਅਰ ‘ਚ ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ਨੁੰ ਉਨ੍ਹਾਂ ਨੇ ਬਹੁਤ ਜਲਦੀ ਸਾਈਨ ਕੀਤਾ ਹੈ । ਇਸ ਫ਼ਿਲਮ ਨੂੰ ਆਨੰਦ ਐੱਲ ਰਾਏ ਡਾਇਰੈਕਟ ਕਰਨਗੇ ।

https://www.instagram.com/p/CDapO5LHH2N/

ਇਹ ਫ਼ਿਲਮ ਅਗਲੇ ਸਾਲ ਯਾਨੀ 5 ਨਵੰਬਰ 2021 ਨੂੰ ਰਿਲੀਜ਼ ਹੋਵੇਗੀ । ਪੋਸਟਰ ‘ਚ ਅਕਸ਼ੇ ਕੁਮਾਰ ਆਪਣੀਆਂ ਭੈਣਾਂ ਨੂੰ ਗਲ ਨਾਲ ਲਾਈ ਨਜ਼ਰ ਆ ਰਹੇ ਨੇ । ਫ਼ਿਲਮ ‘ਚ ਭੈਣਾਂ ਦੀ ਬਾਂਡਿੰਗ ਸਾਫ ਦਿਖਾਈ ਦੇ ਰਹੀ ਹੈ । ਅਕਸ਼ੇ ਕੁਮਾਰ ਨੇ ਪੋਸਟ ‘ਚ ਲਿਖਿਆ ਕਿ ਜ਼ਿੰਦਗੀ ‘ਚ ਘੱਟ ਹੀ ਹੁੰਦਾ ਹੈ ਕੋਈ ਕਹਾਣੀ ਤੁਹਾਡੇ ਦਿਲ ਨੂੰ ਛੂਹ ਗਈ ਹੋਵੇ ।

https://www.instagram.com/p/CBsYExsnplz/

ਇੱਕ ਅਜਿਹੀ ਕਹਾਣੀ ਜੋ ਤੁਹਾਨੂੰ ਰਵਾਏਗੀ, ਹਸਾਏਗੀ ਅਤੇ ਇਹ ਵੀ ਅਹਿਸਾਸ ਦਿਵਾਏਗੀ ਕਿ ਉਹ ਲੋਕ ਕਿੰਨੇ ਖੁਸ਼ਕਿਸਮਤ ਹਨ ਜਿਨ੍ਹਾਂ ਦੇ ਕੋਲ ਭੈਣਾਂ ਹਨ ।

Related Post