ਅਕਸ਼ੇ ਕੁਮਾਰ ਨੇ 'ਲਕਸ਼ਮੀ ਬੰਬ' ਦੇ ਕਿਰਦਾਰ ਦੀ ਪਹਿਲੀ ਝਲਕ ਕੀਤੀ ਸਾਂਝੀ, ਸਾੜੀ 'ਚ ਆਏ ਨਜ਼ਰ
ਅਕਸ਼ੇ ਕੁਮਾਰ ਦੀ ਮੋਸਟ ਅਵੇਟਡ ਫ਼ਿਲਮ ਲਕਸ਼ਮੀ ਬੰਬ' ਦੇ ਸੈੱਟ ਤੋਂ ਅਕਸ਼ੇ ਕੁਮਾਰ ਨੇ ਆਪਣੇ ਕਿਰਦਾਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ ਜਿਸ 'ਚ ਅਕਸ਼ੇ ਕੁਮਾਰ ਸਾੜੀ 'ਚ ਨਜ਼ਰ ਆ ਰਹੇ ਹਨ। ਉਹਨਾਂ ਦੇ ਗਲ 'ਚ ਤਵੀਤ ਨਜ਼ਰ ਆ ਰਿਹਾ ਹੈ ਅਤੇ ਚਿਹਰੇ 'ਤੇ ਗੁੱਸੇ ਵਾਲੇ ਹਾਵ ਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਅਕਸ਼ੇ ਕੁਮਾਰ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਉਹ ਅਜਿਹਾ ਕਿਰਦਾਰ ਨਿਭਾ ਰਹੇ ਹਨ ਜਿਸ ਲਈ ਉਹ ਉਤਸੁਕ ਵੀ ਹਨ ਅਤੇ ਨਰਵਸ ਵੀ। ਸੋਸ਼ਲ ਮੀਡੀਆ 'ਤੇ ਉਹਨਾਂ ਦੀ ਇਸ ਦਿੱਖ ਦੀ ਖੂਬ ਤਾਰੀਫ ਹੋ ਰਹੀ ਹੈ। ਅਕਸ਼ੇ ਕੁਮਾਰ ਪਹਿਲੀ ਵਾਰ ਇਸ ਫ਼ਿਲਮ 'ਚ ਟਰਾਂਸਜੈਂਡਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
ਦੱਸ ਦਈਏ ਇਹ ਫ਼ਿਲਮ 2020 ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਸਾਊਥ ਸਿਨੇਮਾ ਦੇ ਸਟਾਰ ਐਕਟਰ ਅਤੇ ਡਾਇਰੈਕਟਰ ਰਾਘਵ ਲਾਰੈਂਸ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਫਰਸਟ ਲੁੱਕ ਤੋਂ ਬਾਅਦ ਲਾਰੈਂਸ ਨੇ ਫ਼ਿਲਮ ਛੱਡ ਵੀ ਦਿੱਤੀ ਸੀ ਪਰ ਬਾਅਦ 'ਚ ਉਹ ਵਾਪਿਸ ਆ ਗਏ ਹਨ 'ਤੇ ਫ਼ਿਲਮ ਡਾਇਰੈਕਟ ਕਰ ਰਹੇ ਹਨ।
View this post on Instagram
ਇਹ ਫ਼ਿਲਮ ਫੌਕਸ ਸਟਾਰ ਸਟੂਡਿਓ ਦੀ ਪੇਸ਼ਕਸ਼ ਹੈ ਜਿਸ ਨੂੰ ਗੁੱਡ ਫ਼ਿਲਮ ਪ੍ਰੋਡਕਸ਼ਨ ਦੇ ਸਾਥ ਨਾਲ ਫ਼ਿਲਮਾਇਆ ਜਾ ਰਿਹਾ ਹੈ। ਅਰੁਣ ਭਾਟੀਆ, ਸ਼ਬੀਨਾ ਖ਼ਾਨ ਅਤੇ ਤੁਸ਼ਾਰ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਰਹਾਦ ਸਾਮਜੀ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ।