ਬਿਹਾਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਅਕਸ਼ੇ ਕੁਮਾਰ, 1 ਕਰੋੜ ਦੀ ਰਾਸ਼ੀ ਕਰਨਗੇ ਦਾਨ
ਅਕਸ਼ੇ ਕੁਮਾਰ ਫ਼ਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ 'ਚ ਵੀ ਬਹੁਤ ਸਾਰੇ ਲੋਕਾਂ ਦੀ ਪ੍ਰੇਰਨਾ ਹਨ। ਜਦੋਂ ਵੀ ਕਿਸੇ ਨੂੰ ਅਕਸ਼ੇ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਜ਼ਰੂਰ ਪਹੁੰਚਦੇ ਹਨ। ਖੁੱਲ੍ਹ ਕੇ ਦਾਨ ਕਰਨ 'ਚ ਵੀ ਅਕਸ਼ੇ ਹਮੇਸ਼ਾ ਅੱਗੇ ਰਹਿੰਦੇ ਹਨ। ਦੇਸ਼ 'ਚ ਕੀਤੇ ਵੀ ਕੋਈ ਬਿਪਤਾ ਆਉਂਦੀ ਹੈ ਤਾਂ ਅਕਸ਼ੇ ਕੁਮਾਰ ਦਾ ਮਦਦ ਕਰਨ ਵਾਲਿਆਂ ਦੀ ਲਿਸਟ 'ਚ ਸਭ ਤੋਂ ਮੂਹਰੇ ਨਾਮ ਆਉਂਦਾ ਹੈ। ਅਜਿਹਾ ਹੀ ਕੁਝ ਇਸ ਵਾਰ ਹੋਇਆ ਹੈ। ਹੁਣ ਅਕਸ਼ੇ ਬਿਹਾਰ ਦੇ ਹੜ੍ਹ ਪੀੜ੍ਹਤਾਂ ਲਈ ਅੱਗੇ ਆਏ ਹਨ ਅਤੇ ਉਹਨਾਂ 1 ਕਰੋੜ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।
View this post on Instagram
#MidWeekBlues anyone, after a mid-week holiday? ?
ਬੀਤੇ ਦਿਨਾਂ 'ਚ ਬਿਹਾਰ 'ਚ ਹੜ੍ਹਾਂ ਕਾਰਨ ਲੱਖਾਂ ਹੀ ਲੋਕਾਂ ਦਾ ਮਾਲੀ ਅਤੇ ਜਾਨੀ ਨੁਕਸਾਨ ਹੋਇਆ। ਕਈ ਲੋਕ ਘਰੋਂ ਬੇਘਰ ਵੀ ਹੋਏ। ਹਿੰਦੋਸਤਾਨ ਟਾਈਮਜ਼ ਦੀ ਮਦਦ ਨਾਲ ਅਜਿਹੇ 25 ਪਰਿਵਾਰਾਂ ਦੀ ਭਾਲ ਕੀਤੀ ਗਈ ਹੈ ਜਿੰਨ੍ਹਾਂ ਨੇ ਇਹਨਾਂ ਹੜ੍ਹਾਂ 'ਚ ਆਪਣਾ ਸਭ ਕੁਝ ਗਵਾ ਦਿੱਤਾ ਹੈ। ਇਹਨਾਂ 'ਚ 25 ਪਰਿਵਾਰ ਸ਼ਾਮਿਲ ਹਨ ਜਿੰਨ੍ਹਾਂ ਨੂੰ ਛੱਠ ਪੂਜਾ ਦੇ ਦਿਨ ਅਕਸ਼ੇ ਕੁਮਾਰ ਵੱਲੋਂ 4-4 ਲੱਖ ਰੁਪਏ ਦੀ ਮਾਲੀ ਮਦਦ ਦਾਨ ਕੀਤੀ ਜਾਣੀ ਹੈ।
ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਵੀ ਪਹੁੰਚੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ, ਇਸ ਤਰ੍ਹਾਂ ਕਰ ਰਹੇ ਨੇ ਮਦਦ, ਦੇਖੋ ਵੀਡੀਓ
ਇਸ ਤੋਂ ਪਹਿਲਾਂ ਵੀ ਅਕਸ਼ੇ ਕੁਮਾਰ ਮਹਾਰਾਸ਼ਟਰ ਦੇ ਹੜ੍ਹ ਪੀੜ੍ਹਤਾਂ ਅਤੇ ਕਿਸਾਨਾਂ ਦੀ ਕਈ ਵਾਰ ਮਦਦ ਕਰ ਚੁੱਕੇ ਹਨ। ਉਹਨਾਂ ਦੇ ਅਜਿਹੇ ਉਪਰਾਲੇ ਦੇ ਸਦਕਾ ਅਕਸ਼ੇ ਕੁਮਾਰ ਹਰ ਕਿਸੇ ਦੇ ਦਿਲਾਂ 'ਤੇ ਰਾਜ ਕਰਦੇ ਹਨ।