ਆਪਣੀ ਅਗਲੀ ਫਿਲਮ 'ਗੋਲ੍ਡ' ਦੀ ਸ਼ੂਟਿੰਗ ਲਈ ਅੰਮ੍ਰਿਤਸਰ ਪਹੁੰਚੇ ਅਕਸ਼ੇ ਕੁਮਾਰ

By  Pradeep Singh September 19th 2017 11:52 AM -- Updated: September 19th 2017 11:54 AM

ਟਾਈਲੇਟ-ਇਕ ਪ੍ਰੇਮ ਕਥਾ ਲਈ ਵਾਹਵਾਹੀ ਖੱਟਣ ਵਾਲੇ ਅਕਸ਼ੇ ਕੁਮਾਰ ਅੱਜ ਕੱਲ ਗੁਰੂਆਂ ਦੀ ਨਗਰੀ ਅੰਮ੍ਰਿਤਸਰ 'ਚ ਆਪਣੀ ਅਗਲੀ ਫਿਲਮ 'ਗੋਲ੍ਡ' ਲਈ ਸ਼ੂਟਿੰਗ ਕਰ ਰਹੇ ਹਨ |

ਬੀਤੇ ਦਿਨੀ ਆਪਣੇ ਬਿਜ਼ੀ ਸ਼ੈਡਿਊਲ 'ਚੋ ਸਮਾਂ ਕੱਢ ਕੇ ਅਕਸ਼ੇ ਕੁਮਾਰ ਨੇ ਹਰਿਮੰਦਿਰ ਸਾਹਿਬ ਮੱਥਾ ਟੇਕਿਆ | ਅਕਸ਼ੇ ਕੁਮਾਰ ਨੇ ਟਵਿੱਟਰ ਤੇ ਇਕ ਫੋਟੋ ਸ਼ੇਅਰ ਕੀਤੀ ਜਿਸ ਵਿਚ ਉਹ ਸਰੋਵਰ ਕੰਡੇ ਗੁਰਬਾਣੀ ਤਾ ਆਨੰਦ ਲੈ ਰਹੇ ਨੇ |

ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਗੋਲ੍ਡ' ਜਿਸ ਵਿਚ ਅਮਿਤ ਸਾਧ, ਕੁਨਾਲ ਕਪੂਰ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਦੇਖਣ ਨੂੰ ਮਿਲਣਗੇ ਭਾਰਤ ਦੀ ਹਾਕੀ ਟੀਮ ਦੇ ਸਵਰਨ ਦੌਰ ਤੇ ਅਧਾਰਿਤ ਹੈ ਜਿਸ ਵਿਚ ਭਾਰਤ ਨੇ 1948 ਦੇ ਓਲੰਪਿਕ ਖੇਡਾਂ 'ਚ ਗੋਲ੍ਡ ਮੈਡਲ ਜਿੱਤਿਆ ਸੀ |

Related Post