900 ਕਿੱਲੋਮੀਟਰ ਪੈਦਲ ਤੁਰਕੇ ਅਕਸ਼ੇ ਕੁਮਾਰ ਨੂੰ ਮਿਲਣ ਪਹੁੰਚਿਆ ਉਹਨਾਂ ਦਾ ਇਹ ਫੈਨ,ਦੇਖੋ ਵੀਡੀਓ

By  Aaseen Khan September 2nd 2019 04:38 PM

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਜਿੰਨ੍ਹਾਂ ਦੇ ਫੈਨ ਫਾਲੋਵਿੰਗ ਪੂਰੇ ਦੇਸ਼ 'ਚ ਹੈ। ਆਏ ਦਿਨ ਉਹਨਾਂ ਦੇ ਫੈਨਸ ਅਕਸ਼ੇ ਨੂੰ ਮਿਲਣ ਲਈ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੇ ਰਹਿੰਦੇ ਹਨ। ਹੁਣ ਅਜਿਹਾ ਹੀ ਇੱਕ ਫੈਨ ਅਕਸ਼ੇ ਨੂੰ ਮਿਲਣ ਉਹਨਾਂ ਦੇ ਘਰ ਪਹੁੰਚਿਆ ਹੈ। ਹੁਣ ਸੋਚ ਰਹੇ ਹੋਵੋਂਗੇ ਕਿ ਇਸ 'ਚ ਕੀ ਖ਼ਾਸ ਗੱਲ ਹੈ ਤਾਂ ਦੱਸ ਦਈਏ ਅਸਲ 'ਚ ਅਕਸ਼ੇ ਦਾ ਕਰੇਜ਼ੀ ਫੈਨ 18 ਦਿਨਾਂ 'ਚ 900 ਕਿੱਲੋਮੀਟਰ ਪੈਦਲ ਤੁਰ ਕੇ ਅਕਸ਼ੇ ਕੁਮਾਰ ਨੂੰ ਮੁੰਬਈ ਮਿਲਣ ਲਈ ਪਹੁੰਚਿਆ ਹੈ ਜਿਸ ਦਾ ਨਾਮ ਪ੍ਰਭਾਤ ਹੈ।

 

View this post on Instagram

 

Met Parbat today, he walked over 900 kms all the way from Dwarka and planned it in a way to reach Mumbai in 18 days to catch me here on a Sunday. If our youth use this kind of planning and determination to achieve their goals, then there’s no stopping us! #SundayMotivation

A post shared by Akshay Kumar (@akshaykumar) on Sep 1, 2019 at 12:31am PDT

ਅਕਸ਼ੇ ਕੁਮਾਰ ਨੇ ਇਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪ੍ਰਭਾਤ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 50 ਕਿੱਲੋਮੀਟਰ ਤੁਰਦਾ ਸੀ। ਉਸ ਦਾ ਕਹਿਣਾ ਹੈ ਕਿ ਉਹ ਅਕਸ਼ੇ ਕੁਮਾਰ ਦੀ ਤਰ੍ਹਾਂ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਨ ਕਿਉਂਕਿ ਤੁਰਨਾ ਜ਼ਰੂਰੀ ਹੈ। ਦੱਸ ਦਈਏ ਅਕਸ਼ੇ ਦਾ ਇਹ ਫੈਨ ਦਵਾਰਕਾ ਤੋਂ ਤੁਰਿਆ ਸੀ ਅਤੇ 18 ਦਿਨ ਬਾਅਦ ਐਤਵਾਰ ਨੂੰ ਮੁੰਬਈ ਪਹੁੰਚਿਆ। ਅਕਸ਼ੇ ਕੁਮਾਰ ਨੇ ਆਪਣੇ ਇਸ ਫੈਨ ਤੋਂ ਕਈ ਸਵਾਲ ਵੀ ਪੁੱਛੇ।

ਹੋਰ ਵੇਖੋ : ਨਵ ਬਾਜਵਾ ਨਿਰਦੇਸ਼ਿਤ ਫ਼ਿਲਮ 'ਕਿੱਟੀ ਪਾਰਟੀ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

ਅਕਸਰ ਅਜਿਹੇ ਫੈਨ ਅਕਸ਼ੇ ਕੁਮਾਰ ਨੂੰ ਮਿਲਣ ਲਈ ਉਹਨਾਂ ਦੇ ਘਰ ਆਉਂਦੇ ਰਹਿੰਦੇ ਹਨ। ਫਿਲਹਾਲ ਉਹਨਾਂ ਦੀ ਫ਼ਿਲਮ ਮਿਸ਼ਨ ਮੰਗਲ ਬਾਕਸ ਆਫਿਸ 'ਤੇ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। 15 ਅਗਸਤ ਨੂੰ ਰਿਲੀਜ਼ ਹੋਈ ਇਹ ਫ਼ਿਲਮ 100 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।

Related Post