ਕੰਮ ਦਾ ਬਹੁਤ ਦਬਾਅ ਰਹਿੰਦਾ ਹੈ ਬਾਲੀਵੁੱਡ ’ਚ, ਦੇਰ ਤੱਕ ਕੰਮ ਕਰਨ ਕਰਕੇ ‘ਹਾਊਸ ਫੁੱਲ-4’ ਦੇ ਸਾਊਂਡ ਟੈਕਨੀਸ਼ੀਅਨ ਦੀ ਮੌਤ, ਅਕਸ਼ੇ ਕੁਮਾਰ ਸਮੇਤ ਬਾਲੀਵੁੱਡ ਦੇ ਸਿਤਾਰਿਆਂ ਨੇ ਜਤਾਇਆ ਦੁੱਖ

By  Rupinder Kaler November 26th 2019 11:59 AM

ਲਗਾਤਾਰ ਕੰਮ ਕਰਨ ਕਰਕੇ ਸਾਊਂਡ ਟੈਕਨੀਸ਼ੀਅਨ ਨਿਮਿਸ਼ ਪਿਲੰਕਰ ਦੀ ਮੌਤ ਹੋ ਗਈ ਹੈ । ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਅਫਸੋਸ ਜ਼ਾਹਿਰ ਕੀਤਾ ਹੈ । ਇਹਨਾਂ ਸਿਤਾਰਿਆਂ ਵਿੱਚ ਅਕਸ਼ੇ ਕੁਮਾਰ ਵੀ ਸ਼ਾਮਿਲ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਮਿਸ਼ ਦੀ ਮੌਤ ਦੀ ਖ਼ਬਰ ਉਦੋਂ ਸਾਹਮਣੇ ਆਈ ਜਦੋਂ ਆਸਕਰ ਆਵਾਰਡ ਦੇ ਜੇਤੂ ਸਾਊਂਡ ਮਿਕਸਰ ਰਸੂਲ ਪੋਕੁੱਟੀ ਅਤੇ ਪੱਤਰਕਾਰ ਖਾਲਿਦ ਨੇ ਟੈਕਨੀਸ਼ੀਅਨ ਦੀ ਹਾਲਤ ਤੇ ਚਿੰਤਾ ਜਾਹਿਰ ਕੀਤੀ ।

ਖਾਲਿਦ ਨੇ ਆਪਣੇ ਆਪਣੇ ਟਵੀਟ ਵਿੱਚ ਲਿਖਿਆ ਸੀ ‘ਸਾਊਂਡ ਟੈਕਨੀਸ਼ੀਅਨ ਨਿਮਿਸ਼ ਪਿਲੰਕਰ ਦਾ ਦਿਹਾਂਤ ਹੋ ਗਿਆ ਹੈ, ਜਿੰਨ੍ਹਾਂ ਦੀ ਉਮਰ 29 ਸਾਲ ਸੀ । ਉਹਨਾਂ ਦਾ ਦਿਹਾਂਤ ਬਰੈਨ ਹੈਮਰੇਜ ਤੇ ਬਲੱਡ ਪ੍ਰੈਸ਼ਰ ਨਾਲ ਹੋਇਆ ਹੈ । ਤਕਨੀਸ਼ੀਅਨ ਬਾਲੀਵੁੱਡ ਸਿਨੇਮਾ ਦੀ ਰੀੜ ਦੀ ਹੱਡੀ ਹਨ । ਪਰ ਕੀ ਕੋਈ ਉਹਨਾਂ ਦੀ ਪਰਵਾਹ ਕਰਦਾ ਹੈ ।

https://twitter.com/akshaykumar/status/1198914434237730817

ਇਸ ਟਵੀਟ ਤੋਂ ਬਾਅਦ ਅਕਸ਼ੇ ਕੁਮਾਰ ਨੇ ਟਵੀਟ ਕਰਕੇ ਲਿਖਿਆ ਕਿ ‘ਬਹੁਤ ਘੱਟ ਉਮਰ ਵਿੱਚ ਸਾਊਂਡ ਟੈਕਨੀਸ਼ੀਅਨ ਨਿਮਿਸ਼ ਪਿਲੰਕਰ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ । ਮੈਂ ਇਸ ਦੁੱਖ ਦੀ ਘੜੀ ਵਿੱਚ ਨਿਮਿਸ਼ ਦੇ ਪਰਿਵਾਰ ਦੇ ਨਾਲ ਹਾਂ’ । ਇਸ ਤੋਂ ਬਾਅਦ ਕਈ ਸਿਤਾਰਿਆਂ ਨੇ ਨਿਮਿਸ਼ ਦੀ ਮੌਤ ਤੇ ਦੁੱਖ ਜਤਾਇਆ ਹੈ ।

https://twitter.com/Rakulpreet/status/1198934121289904128

https://twitter.com/sharmamatvipin/status/1198529057115299840

Related Post