ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ਸ਼ੁਰੂ, ਵੀਡੀਓ ਕੀਤਾ ਸਾਂਝਾ

By  Shaminder August 22nd 2020 11:54 AM

ਕੋਰੋਨਾ ਵਾਇਰਸ ਕਾਰਨ ਦੇਸ਼ ਭਰ ‘ਚ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ਅਤੇ ਇਸ ਦਾ ਅਸਰ ਮਨੋਰੰਜਨ ਇੰਡਸਟਰੀ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ । ਪਰ ਹੁਣ ਅਨਲਾਕ ਦੇ ਦੌਰਾਨ ਫ਼ਿਲਮਾਂ ਦੀ ਸ਼ੂਟਿੰਗ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ । ਫ਼ਿਲਮਕਾਰ ਅਧੂਰੀਆਂ ਪਈਆਂ ਫ਼ਿਲਮਾਂ ਨੂੰ ਪੂਰਾ ਕਰਨ ‘ਚ ਜੁਟੇ ਹੋਏ ਹਨ । ਅਕਸ਼ੇ ਕੁਮਾਰ ਨੇ ਵੀ ਆਪਣੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਇਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਹੈ ।

https://www.instagram.com/p/CEHIahJHD7n/

ਅਕਸ਼ੇ ਕੁਮਾਰ ਕੁਝ ਦਿਨ ਪਹਿਲਾ ਫ਼ਿਲਮ ਦੀ ਟੀਮ ਨਾਲ ਪ੍ਰਾਈਵੇਟ ਪਲੇਨ ਰਾਹੀਂ ਯੂਕੇ ਗਏ ਸੀ। ਜਿਥੇ  ‘ਬੈਲਬੌਟਮ’'ਦਾ ਸ਼ੂਟ ਸ਼ੁਰੂ ਹੋਣਾ ਸੀ। ਹੁਣ ਟੀਮ ਨੇ ਓਥੇ ਮਹੂਰਤ ਕਰ ਸ਼ੂਟ ਸ਼ੁਰੂ ਕਰ ਦਿੱਤਾ ਹੈ।

https://www.instagram.com/p/B-CPAYzn60G/

ਪੁਰੀਆ ਹਦਾਇਤਾਂ ਅਨੁਸਾਰ ਫ਼ਿਲਮ ਨੂੰ ਫਿਲਮਾਇਆ ਜਾਏਗਾ। ਇਸੇ ਕਰਕੇ ਅਕਸ਼ੇ ਨੇ ਕੈਪਸ਼ਨ 'ਚ ਲਿਖਿਆ ਲਾਇਟਸ , ਕੈਮਰਾ , ਮਾਸਕ ਐਂਡ ਐਕਸ਼ਨ।

Related Post