ਕੌਣ ਹੈ ਅਕਸ਼ੇ ਕੁਮਾਰ ਦਾ ਨਵਾਂ ਦੋਸਤ ? ਵੇਖੋ ਵੀਡਿਓ
Shaminder
October 4th 2018 05:57 AM --
Updated:
October 4th 2018 07:20 AM
ਅਕਸ਼ੇ ਕੁਮਾਰ ਏਨੀਂ ਦਿਨੀਂ ਰਾਜਸਥਾਨ ਦੇ ਜੈਸਲਮੇਰ 'ਚ ਹਨ । ਆਪਣੇ ਸ਼ੂਟਿੰਗ ਦੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਉਹ ਕੁਦਰਤ ਦੀ ਖੂਬਸੂਰਤੀ ਦਾ ਅਨੰਦ ਜ਼ਰੂਰ ਮਾਣਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਇੱਕ ਲਾਨ 'ਚ ਕੱਛੂ ਨਾਲ ਖੇਡਦੇ ਨਜ਼ਰ ਆ ਰਹੇ ਨੇ । ਅਕਸ਼ੇ ਕੁਮਾਰ ਉਸ ਨੂੰ ਘਾਹ ਵੀ ਖੁਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਦੁਨੀਆਂ ਤੋਂ ਬੇਖਬਰ ਇਸ ਕੱਛੂ ਨਾਲ ਮਸਤ ਹਨ ।