ਸਾਰਾਗੜ੍ਹੀ ਦੇ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋਏ, ਅਕਸ਼ੇ ਕੁਮਾਰ ਨੇ ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ, ਦੇਖੋ ਵੀਡਿਓ 

By  Rupinder Kaler March 18th 2019 03:14 PM

ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਕੇਸਰੀ ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਪ੍ਰਮੋਸ਼ਨ ਦੌਰਾਨ ਅਕਸ਼ੇ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਫ਼ਿਲਮ ਜ਼ਰੂਰ ਦਿਖਾਉਣ ਕਿਉਂਕਿ ਇਹ ਫ਼ਿਲਮ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗੀ। ਅਕਸ਼ੇ ਨੇ ਕਿਹਾ ਕਿ ਇਹ ਫ਼ਿਲਮ ਸੱਚੀ ਕਹਾਣੀ ਤੇ ਅਧਾਰਿਤ ਹੈ ।

https://www.instagram.com/p/BvJFEInF5GS/?utm_source=ig_embed

ਇਸ ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ 21  ਸਿੰਘਾਂ ਨੇ ਦੁਨੀਆ ਤੇ ਆਪਣੀ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਸੀ ਤੇ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਸਲਾਮ ਹੁੰਦੀ ਹੈ । ਇਹਨਾਂ ਸਿੰਘਾਂ ਨੂੰ ਸਲਾਮ ਠੋਕਣ ਵਾਲਿਆਂ ਵਿੱਚ ਬਰਤਾਨੀਆਂ ਦੇ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਇਕ ਜ਼ਮਾਨੇ ਵਿੱਚ ਪੂਰੀ ਦੁਨੀਆ ਤੇ ਰਾਜ ਕੀਤਾ ਸੀ ।

https://www.youtube.com/watch?v=KktGiF979e0

ਅਕਸ਼ੇ ਕੁਮਾਰ ਇਸ ਫਿਲਮ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ । ਈਸ਼ਰ ਸਿੰਘ ਨੇ ਸਾਰਾਗੜੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 1897 ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10  ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਭਾਵੇਂ ਇਸ ਲੜਾਈ ਵਿੱਚ 21 ਦੇ 21  ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ । ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਦਾ ਨਿਰਮਾਣ ਹੋ ਰਿਹਾ ਹੈ । ਇਸ ਫ਼ਿਲਮ ਨੂੰ 21 ਮਾਰਚ ਨੂੰ ਵੱਡੇ ਪਰਦੇ ਤੇ ਦਿਖਾਇਆ ਜਾਵੇਗਾ ।

Related Post