ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਹੀਰੋ ਬਾਰੇ ਕੀਤਾ ਵੱਡਾ ਖੁਲਾਸਾ, ਇਸ ਤਰ੍ਹਾਂ ਦਾ ਕੰਮ ਕਰਕੇ ਦਿੰਦਾ ਸੀ ਕੁੜੀਆਂ ਨੂੰ ਧੋਖਾ

By  Rupinder Kaler June 8th 2020 09:57 AM

ਸ਼ਿਲਪਾ ਸ਼ੈੱਟੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਰਹੀ ਹੈ ਤੇ ਉਹ ਇੱਕ ਵਾਰ ਫਿਰ ਫ਼ਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ । ਪਰ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਖ਼ਾਸ ਕਿੱਸਾ ਦੱਸਾਂਗੇ । ਸ਼ਿਲਪਾ ਇੱਕ ਸਮੇਂ ਅਕਸ਼ੇ ਕੁਮਾਰ ਦੀ ਦੀਵਾਨੀ ਹੁੰਦੀ ਸੀ ਤੇ ਦੋਹਾਂ ਦੇ ਪ੍ਰੇਮ ਸਬੰਧਾਂ ਦੇ ਚਰਚੇ ਦੁਨੀਆ ਵਿੱਚ ਮਸ਼ਹੂਰ ਸਨ । ਪਰ ਜਦੋਂ ਸ਼ਿਲਪਾ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਕਸ਼ੇ ਕੁਮਾਰ ਉਹਨਾਂ ਨੂੰ ਧੋਖਾ ਦੇ ਰਹੇ ਹਨ ਤਾਂ ਦੋਵੇਂ ਵੱਖ ਹੋ ਗਏ ।

https://www.instagram.com/p/CBEDyEch_qM/

ਸਾਲ 2000 ਵਿੱਚ ਸ਼ਿਲਪਾ ਸ਼ੈੱਟੀ ਨੇ ਅਕਸ਼ੇ ਕੁਮਾਰ ਤੋਂ ਵੱਖ ਹੋਣ ਦੀ ਵਜ੍ਹਾ ਦੱਸੀ ਸੀ । ਸ਼ਿਲਪਾ ਨੇ ਕਿਹਾ ਕਿ ‘ਜਦੋਂ ਅਕਸ਼ੇ ਕੁਮਾਰ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ, ਉਦੋਂ ਉਹਨਾਂ ਦੇ ਦੋ ਟਾਈਮ ਹੁੰਦੇ ਸਨ । ਉਸ ਸਮੇਂ ਉਹ ਟਵਿੰਕਲ ਖੰਨਾ ਨੂੰ ਵੀ ਡੇਟ ਕਰ ਰਹੇ ਸਨ, ਜਦੋਂ ਇਸ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਹੈਰਾਨ ਰਹਿ ਗਈ’ ।

ਸ਼ਿਲਪਾ ਨੇ ਕਿਹਾ ਕਿ ‘ਇਹ ਬਹੁਤ ਹੀ ਬੁਰਾ ਦੌਰ ਸੀ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤੋਂ ਛੇਤੀ ਹੀ ਉਭਰ ਆਈ । ਕਾਲੀ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ । ਪੇਸ਼ੇਵਰ ਦੇ ਤੌਰ ਤੇ ਮੇਰਾ ਸਮਾਂ ਚੰਗਾ ਸੀ ਪਰ ਮੇਰੀ ਨਿੱਜੀ ਜ਼ਿੰਦਗੀ ਵਿੱਚ ਕਈ ਉਤਰਾਅ ਚੜਾਅ ਚੱਲ ਰਹੇ ਸਨ । ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਭ ਕੁਝ ਪਿੱਛੇ ਛੁੱਟ ਗਿਆ ਹੈ’ ।

ਸ਼ਿਲਪਾ ਨੇ ਦੱਸਿਆ ਕਿ ‘ਅਕਸ਼ੇ ਕੁਮਾਰ ਆਪਣੀ ਗਰਲ ਫ੍ਰੈਂਡ ਨੂੰ ਮਨਾਉਣ ਲਈ ਇੱਕ ਤਰੀਕਾ ਅਪਣਾਉਂਦੇ ਸਨ । ਅਕਸ਼ੇ ਕੁਮਾਰ ਦੇਰ ਰਾਤ ਆਪਣੀ ਗਰਲ ਫ੍ਰੈਂਡ ਨੂੰ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ ਲੈ ਜਾਂਦੇ ਤੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਦੇ । ਜਿਵੇਂ ਹੀ ਕੋਈ ਹੋਰ ਕੁੜੀ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦੀ ਤਾਂ ਉਹ ਆਪਣੇ ਵਾਅਦੇ ਤੋਂ ਪਿੱਛੇ ਹੱਟ ਜਾਂਦੇ ਸਨ’ ।

https://www.instagram.com/p/CAclC45htn9/

Related Post