ਬੇਟੀ ਨੂੰ ਸੈਰ ਲਈ ਲੈ ਕੇ ਨਿਕਲੇ ਸੀ ਅਕਸ਼ੇ ਕੁਮਾਰ ਤਾਂ ਪਹੁੰਚ ਗਏ ਬਜ਼ੁਰਗਾਂ ਦੀ ਝੁੱਗੀ 'ਚ,ਮਿਲਿਆ ਇਹ ਸਬਕ

By  Aaseen Khan October 31st 2019 06:24 PM -- Updated: October 31st 2019 06:25 PM

ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਉਤੇ ਮਾਰਨਿੰਗ ਵਾਕ 'ਤੇ ਹੋਇਆ ਇੱਕ ਕਿੱਸਾ ਸ਼ੇਅਰ ਕੀਤਾ ਹੈ । ਅਕਸ਼ੇ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ , ਜਿਸ ਵਿਚ ਉਨ੍ਹਾਂ ਦੇ ਨਾਲ ਧੀ ਨਿਤਾਰਾ ਵੀ ਨਜ਼ਰ ਆ ਰਹੀ ਹੈ। ਅਕਸ਼ੇ ਇੱਕ ਝੋਪੜੀ ਵਿਚ ਨਜ਼ਰ ਆ ਰਹੇ ਹਨ, ਜਿੱਥੇ ਉਹ ਪਾਣੀ ਦੀ ਤਲਾਸ਼ ਵਿਚ ਪਹੁੰਚੇ ਹਨ। ਅਕਸ਼ੇ ਦਾ ਕਹਿਣਾ ਹੈ ਕਿ ਇਸ ਨਾਲ ਅੱਜ ਮੇਰੀ ਬੇਟੀ ਨੂੰ ਜੀਵਨ ਦਾ ਬਹੁਤ ਹੀ ਵੱਡਾ ਸਬਕ ਮਿਲਿਆ ਹੈ।

Today’s morning walk turned into a life lesson for the little one. We walked into this kind, old couple’s house for a sip of water and they made us the most delicious gur-roti. Truly, being kind costs nothing but means everything! pic.twitter.com/UOwm2ShwaX

— Akshay Kumar (@akshaykumar) October 31, 2019

ਉਹਨਾਂ ਪੋਸਟ 'ਚ ਲਿਖਿਆ ,''ਅੱਜ ਦੀ ਮਾਰਨਿੰਗ ਵਾਕ ਛੋਟੀ ਨਿਤਾਰਾ ਲਈ ਜੀਵਨ ਦਾ ਸਬਕ ਬਣਿਆ ਹੈ। ਅਸੀਂ ਇਸ ਦਿਆਲੂ ਅਤੇ ਬਜ਼ੁਰਗ ਪਤੀ-ਪਤਨੀ ਦੇ ਘਰ ਪਾਣੀ ਦੀ ਤਲਾਸ਼ 'ਚ ਗਏ ਸੀ। ਪਰ ਉਨ੍ਹਾਂ ਨੇ ਸਾਡੇ ਲਈ ਬਹੁਤ ਸਵਾਦ ਗੁੜ ਰੋਟੀ ਬਣਾਈ। ਸੱਚੀ, ਦਿਆਲੂ ਹੋਣ 'ਚ ਕੁੱਝ ਖ਼ਰਚ ਨਹੀਂ ਹੁੰਦਾ, ਪਰ ਇਸ ਤੋਂ ਮਿਲਦਾ ਬਹੁਤ ਕੁਝ ਹੈ''।

ਹੋਰ ਵੇਖੋ : ਤੂੰਬੀ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਬੀਨ ਨਾਲ ਕੱਢ ਰਹੇ ਨੇ ਨਵੇਂ ਸੱਪ, ਦੇਖੋ ਵੀਡੀਓ

ਜ਼ਿਕਰ ਯੋਗ ਹੈ ਕਿ ਇਨ੍ਹਾਂ ਦਿਨਾਂ 'ਚ ਅਕਸ਼ੇ ਕੁਮਾਰ ਮਹਾਰਾਸ਼ਟਰ ਦੇ ਪਿੰਡ ਸ਼ਿਲਿਮ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਹਾਲ ਹੀ 'ਚ ਉਹਨਾਂ ਏਥੇ ਆਪਣੀ ਨਾਨੀ ਸੱਸ ਦਾ 80 ਵਾਂ ਜਨਮ ਦਿਨ ਵੀ ਮਨਾਇਆ ਹੈ। ਦੱਸ ਦਈਏ 25 ਅਕਤੂਬਰ ਨੂੰ ਉਹਨਾਂ ਦੀ ਫ਼ਿਲਮ ਹਾਊਸਫੁੱਲ 4 ਰਿਲੀਜ਼ ਹੋਈ ਹੈ ਜਿਸ ਨੂੰ ਫ਼ਿਲਮ ਸਮਿਕਸ਼ਕਾਂ ਨੇ ਤਾਂ ਜ਼ਿਆਦਾ ਪਸੰਦ ਨਹੀਂ ਕੀਤਾ ਹੈ ਪਰ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ 'ਚ 109 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Related Post