ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ਹੋਈ ਮੁਕੰਮਲ, ਭਾਰਤ ਪਰਤਿਆ ਅਦਾਕਾਰ
ਅਕਸ਼ੇ ਕੁਮਾਰ ਨੇ ਆਪਣੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ । ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ । ਦੱਸ ਦਈਏ ਕਿ ਅਕਸ਼ੇ ਕੁਮਾਰ ਪਿਛਲੇ ਕਈ ਦਿਨਾਂ ਤੋਂ ਵਿਦੇਸ਼ ‘ਚ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ।ਪਰ ਹੁਣ ਉਹ ਭਾਰਤ ਪਰਤ ਆਏ ਹਨ । ਕਿਉਂਕਿ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ।
akshay Kumar
ਅਕਸ਼ੇ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
ਹੋਰ ਪੜ੍ਹੋ :ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ “ਪੈਡ ਮੈਨ” ਦੀ ਪਹਿਲੀ ਝਲਕ ਹੋਈ ਜਾਰੀ
akshay
ਦੱਸ ਦੇਈਏ ਕਿ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਨਾਲ ਐਕਟਰਸ ਵਾਨੀ ਕਪੂਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
akshay Kumar
ਇਸ ਦੇ ਨਾਲ ਹੀ ਉਨ੍ਹਾਂ ਦੇ ਪਿੱਛੇ ਇੱਕ ਚਾਰਟਰਡ ਜਹਾਜ਼ ਵੀ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਕਸ਼ੇ ਕੁਮਾਰ ਨੇ ਕੈਪਸ਼ਨ ਵੀ ਲਿਖਿਆ ਹੈ।
View this post on Instagram
ਦੱਸ ਦੇਈਏ ਕਿ ਅਕਸ਼ੇ ਕੁਮਾਰ ਫਿਲਮ 'ਬੈਲਬੌਟਮ' ਦੀ ਪੂਰੀ ਟੀਮ ਨਾਲ ਸ਼ੂਟਿੰਗ ਲਈ ਸਕਾਟਲੈਂਡ ਗਏ ਸੀ। ਇਹ ਪਹਿਲੀ ਫਿਲਮ ਹੈ ਜੋ ਅਕਸ਼ੇ ਨੇ ਲੌਕਡਾਊਨ ਤੋਂ ਬਾਅਦ ਪੂਰੀ ਕੀਤੀ ਹੈ। ਅਕਸ਼ੇ ਨੇ ਇਸ ਫਿਲਮ ਦੀ ਸ਼ੂਟਿੰਗ ਸਿਰਫ ਦੋ ਮਹੀਨਿਆਂ ਵਿੱਚ ਹੀ ਖ਼ਤਮ ਕਰ ਦਿੱਤੀ।