ਮੀਕਾ ਸਿੰਘ ਦੇ ਘਰ 'ਚ ਰਖਵਾਈ ਗਈ ਸੀ ਮਾਤਾ ਦੀ ਚੌਕੀ

By  Shaminder March 27th 2019 04:54 PM

ਸਰਦੂਲ ਸਿਕੰਦਰ,ਦਲੇਰ ਮਹਿੰਦੀ ਅਤੇ ਨਵਰਾਜ ਹੰਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਸਰਦੂਲ ਸਿਕੰਦਰ ਆਪਣੇ ਮਾਤਾ ਦੀਆਂ ਭੇਂਟਾ ਨਾਲ ਲੋਕਾਂ ਨੂੰ ਭਗਤੀ ਰਸ ਨਾਲ ਸਰਾਬੋਰ ਕਰ ਰਹੇ ਨੇ ਅਤੇ ਨੱਚਣ 'ਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਨਵਰਾਜ ਹੰਸ,ਦਲੇਰ ਮਹਿੰਦੀ ਸਣੇ ਹੋਰ ਕਈ ਕਲਾਕਾਰ । ਇਸ ਵੀਡੀਓ ਨੂੰ ਸਰਦੂਲ ਸਿਕੰਦਰ ਅਤੇ ਦਲੇਰ ਮਹਿੰਦੀ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਇਸ ਤੇ ਕਮੈਂਟ ਦੇ ਰਹੇ ਨੇ ।

ਹੋਰ ਵੇਖੋ :ਸਰਦੂਲ ਸਿਕੰਦਰ ਅਤੇ ਅਮਰ ਨੂਰੀ ਵਿਆਹ ਦੀ ਸਿਲਵਰ ਜੁਬਲੀ ‘ਤੇ ਕੀਤਾ ਹੱਜ ,ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/BvRdG9XAYnZ/

ਦਲੇਰ ਮਹਿੰਦੀ ਅਤੇ ਸਰਦੂਲ ਸਿਕੰਦਰ ਅਜਿਹੇ ਫਨਕਾਰ ਰਹੇ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਇੱਕ ਵਾਰ ਫਿਰ ਤੋਂ ਇਹ ਦੋਵੇਂ ਕਲਾਕਾਰ ਇੱਕਠੇ ਹੋਏ ਤਾਂ ਮਾਤਾ ਰਾਣੀ ਦੇ ਪ੍ਰੇਮ ਦੀ ਮਸਤੀ 'ਚ ਝੂਮਦੇ ਨਜ਼ਰ ਆਏ ।ਦੱਸ ਦਈਏ ਕਿ ਮੀਕਾ ਸਿੰਘ ਵੱਲੋਂ ਆਪਣੇ ਘਰ 'ਚ ਮਾਤਾ ਰਾਣੀ ਦੀ ਚੌਕੀ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਵੀਡੀਓ ਨੂੰ ਸਰਦੂਲ ਦੇ ਪੁੱਤਰ ਅਲਾਪ ਸਿਕੰਦਰ ਵੱਲੋਂ ਸਾਂਝਾ ਕੀਤਾ ਗਿਆ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪਿਆਰ ਵਿੱਚ ਇਹ ਲੋਕ ਬਣੇ ਸਨ ਰੋੜਾ, ਪਰ ਨੂਰੀ ਦੀ ਜਿਦ ਅੱਗੇ ਹਾਰ ਗਿਆ ਹਰ ਕੋਈ, ਜਾਣੋਂ ਪੂਰੀ ਕਹਾਣੀ

sardool sikander and navraj hans sardool and navraj hans

ਦਲੇਰ ਮਹਿੰਦੀ ਅਤੇ ਸਰਦੂਲ ਸਿਕੰਦਰ ਅਜਿਹੇ ਫਨਕਾਰ ਰਹੇ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਇੱਕ ਵਾਰ ਫਿਰ ਤੋਂ ਇਹ ਦੋਵੇਂ ਕਲਾਕਾਰ ਇੱਕਠੇ ਹੋਏ ਤਾਂ ਮਸਤੀ 'ਚ ਝੂਮਦੇ ਨਜ਼ਰ ਆਏ । ਸਰਦੂਲ ਸਿਕੰਦਰ ਦੇ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਸੀ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

 

Related Post