ਅਲਫਾਜ਼ ਤੇ ਗੁਰਲੇਜ਼ ਅਖ਼ਤਰ ਦੀ ਬਣੀ ਜੋੜੀ , ਕੀ ਕਰ ਪਾਏਗੀ ਕੁੱਝ ਖਾਸ ? ਦੇਖੋ ਵੀਡੀਓ

By  Aaseen Khan December 21st 2018 02:18 PM -- Updated: December 21st 2018 03:00 PM

ਅਲਫਾਜ਼ ਤੇ ਗੁਰਲੇਜ਼ ਅਖ਼ਤਰ ਦੀ ਬਣੀ ਜੋੜੀ , ਕੀ ਕਰ ਪਾਏਗੀ ਕੁੱਝ ਖਾਸ ? ਦੇਖੋ ਵੀਡੀਓ : ਅਲਫਾਜ਼ ਅਤੇ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਵੱਡਾ ਕਲਾਕਾਰ' ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ। ਜ਼ਾਹਿਰ ਹੈ ਗਾਣੇ ਦਾ ਨਾਮ 'ਵੱਡਾ ਕਲਾਕਾਰ' ਹੈ ਜਿਸ ਨੂੰ ਖੁਦ ਫਿਲਮ ਦੇ ਹੀਰੋ ਅਲਫਾਜ਼ ਅਤੇ ਡਿਊਟ ਗਾਣਿਆਂ ਦੀ ਮਲਿਕਾ ਗੁਰਲੇਜ਼ ਅਖਤਰ ਨੇ ਗਾਇਆ ਹੈ। ਗੀਤ ਦੇ ਬੋਲ ਅਲਫਾਜ਼ ਨੇ ਲਿਖੇ ਹਨ। ਮਿਊਜ਼ਿਕ ਦੀ ਗੱਲ ਕਰੀਏ ਤਾਂ ਫਿਊਜ਼ਨ ਵੱਲੋਂ ਕੀਤਾ ਗਿਆ ਹੈ। ਇਹ ਗਾਣਾ ਫਿਲਮ ਦਾ ਟਾਈਟਲ ਟਰੈਕ ਹੈ ਜਿਸ 'ਚ ਅਲਫਾਜ਼ ਦੇ ਫਿਲਮ 'ਚ ਕੀਤੇ ਗਏ ਰੋਲ ਦੀਆਂ ਹੀ ਕੁੱਝ ਝਲਕੀਆਂ ਦਿਖਾਈਆਂ ਗਈਆਂ ਹਨ।

https://www.youtube.com/watch?v=FRFGQ0FR_Ks

ਫਿਲਮ ਵੱਡਾ ਕਲਾਕਾਰ 28 ਦਿਸੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ , ਜਿਸ 'ਚ ਬੀ.ਐਨ. ਸ਼ਰਮਾ , ਯੋਗਰਾਜ ਸਿੰਘ , ਨਿਰਮਲ ਰਿਸ਼ੀ ਤੇ ਹਰਬੀ ਸੰਗਾ ਵਰਗੇ ਵੱਡੇ ਅਤੇ ਦਿੱਗਜ ਕਲਾਕਾਰ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੇ ਹੋਏ ਨਜ਼ਰ ਆਉਣਗੇ। ਹੁਣ ਤੱਕ ਵੱਡਾ ਕਲਾਕਾਰ ਫਿਲਮ ਦੇ 5 ਗਾਣੇ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਰਣਜੀਤ ਬਾਵਾ , ਪ੍ਰਭ ਗਿੱਲ , ਸ਼ਾਹਿਦ ਮੱਲਿਆ ਅਤੇ ਖੁਦ ਅਲਫਾਜ਼ ਆਪਣੀ ਆਵਾਜ਼ ਨਾਲ ਨਵਾਜ਼ ਚੁੱਕੇ ਹਨ। ਫਿਲਮ ਨੂੰ ਕੁਲਦੀਪ ਕੌਸ਼ਿਕ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਉੱਥੇ ਹੀ ਫਿਲਮ ਦੀ ਕਹਾਣੀ ਲਿਖੀ ਹੈ ਦੀਦਾਰ ਗਿੱਲ ਹੋਰਾਂ ਨੇ। ਫਿਲਮ ਵੱਡਾ ਕਲਾਕਾਰ ਰੈੱਡ ਕਾਸਲ ਮੋਸ਼ਨ ਪਿਚਰਜ਼ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

Vadda kalakaar 's title track released ਅਲਫਾਜ਼ ਤੇ ਗੁਰਲੇਜ਼ ਅਖ਼ਤਰ ਦੀ ਬਣੀ ਜੋੜੀ , ਕੀ ਕਰ ਪਾਏਗੀ ਕੁੱਝ ਖਾਸ ? ਦੇਖੋ ਵੀਡੀਓ

ਹੋਰ ਪੜ੍ਹੋ : 2019 ‘ਚ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਆਉਣਗੇ ਇਸ ਫਿਲਮ ‘ਚ ਇਕੱਠੇ ਨਜ਼ਰ

ਪੰਜਾਬੀ ਫਿਲਮ ਇੰਡਸਟਰੀ ਦਿਨੋ ਦਿਨ ਆਸਮਾਨ ਦੀਆਂ ਉਚਾਈਆਂ ਨੂੰ ਛੂ ਰਹੀ ਹੈ। ਹਰ ਹਫਤੇ ਸਿਨੇਮਾ ਘਰਾਂ 'ਚ ਨਵੀਂ ਤੋਂ ਨਵੀਂ ਅਤੇ ਵੱਖਰੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਉਸੇ ਲੜੀ 'ਚ ਅਲਫਾਜ਼ ਵੀ ਕਾਫੀ ਸਾਲਾਂ ਬਾਅਦ ਵੱਡੇ ਪਰਦੇ 'ਤੇ ਆਪਣੀ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ ਗਾਇਕ , ਗੀਤਕਾਰ ਅਤੇ ਅਦਾਕਾਰ ਫਿਲਮ ਇਸ਼ਕ ਬਰਾਂਡੀ 'ਚ ਬਿੰਨੂ ਢਿੱਲੋਂ ਅਤੇ ਰੌਸ਼ਨ ਪ੍ਰਿੰਸ ਹੋਰਾਂ ਨਾਲ ਨਜ਼ਰ ਆਏ ਸੀ। ਹੁਣ ਵੇਖਣਾ ਹੋਵੇਗਾ ਅਲਫਾਜ਼ ਆਪਣੀ ਫਿਲਮ ਵੱਡਾ ਕਲਾਕਾਰ ਨਾਲ ਦਰਸ਼ਕਾਂ ਨੂੰ ਕਿੰਨ੍ਹਾ ਕੁ ਪਾਉਂਦੇ ਹਨ।

Related Post