ਅਦਾਕਾਰ ਅਲੀ ਫਜ਼ਲ ਦੀ ਮਾਂ ਦਾ ਦਿਹਾਂਤ, ਮਾਂ ਨੂੰ ਦਿੱਤੀ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਇਆ ਅਦਾਕਾਰ

By  Shaminder June 18th 2020 10:53 AM

ਬਾਲੀਵੁੱਡ ਅਦਾਕਾਰ ਅਲੀ ਫਜ਼ਲ ਦੀ ਮਾਂ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਨੂੰ ਹੀ ਸਪੁਰਦ-ਏ-ਖਾਕ ਕੀਤਾ ਗਿਆ । ਅਲੀ ਫਜ਼ਲ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਸਟੋਰੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੀ ਗਰਲ ਫ੍ਰੈਂਡ ਰਿਚਾ ਚੱਡਾ ਨੇ ਵੀ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।

https://twitter.com/alifazal9/status/1273256922997641216

ਦੱਸ ਦਈਏ ਕਿ ਅਲੀ ਫਜ਼ਲ ਦੀ ਮਾਂ ਉਜ਼ਮਾ ਸਈਅਦ ਕਈ ਬਿਮਾਰੀਆਂ ਨਾਲ ਜੂਝ ਰਹੇ ਸਨੇ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।

ਅਲੀ ਫਜ਼ਲ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਸਿਹਤ ‘ਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ੳਨ੍ਹਾਂ ਦੀ ਮਾਂ ਦਾ ਅਚਾਨਕ ਦਿਹਾਂਤ ਹੋ ਗਿਆ । ਉਨ੍ਹਾਂ ਨੇ ਮੁਸ਼ਕਿਲ ਭਰੀ ਇਸ ਘੜੀ ‘ਚ ਫੈਨਸ ਵੱਲੋਂ ਸਾਥ ਦੇਣ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ ।

https://www.instagram.com/p/CAxGenIliMo/

ਉਨ੍ਹਾਂ ਨੇ ਇਹ ਵੀ ਕਿਹਾ ਕਿ ਏਨੀ ਵੱਡੀ ਕਮੀ ਹੋਣ ਤੋਂ ਬਾਅਦ ਉਹ ਖਾਮੋਸ਼ ਰਹਿਣਾ ਹੀ ਪਸੰਦ ਕਰਨਗੇ ।ਦੱਸ ਦਈਏ ਕਿ ਅਲੀ ਫਜ਼ਲ ਆਪਣੀ ਗਰਲ ਫ੍ਰੈਂਡ ਰਿਚਾ ਚੱਡਾ ਦੇ ਨਾਲ ਵਿਆਹ ਕਰਵਾਉਣ ਵਾਲੇ ਸਨ ।

https://www.instagram.com/p/CAqGI2Sll7D/

ਪਰ ਕੋਰੋਨਾ ਵਾਇਰਸ ਕਾਰਨ ਦੋਵਾਂ ਨੇ ਆਪਣਾ ਵਿਆਹ ਟਾਲ ਦਿੱਤਾ ਸੀ । ਬੀਤੇ ਦਿਨੀਂ ਇਸ ਜੋੜੀ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਸਭ ਕੁਝ ਠੀਕ ਹੋ ਜਾਵੇਗਾ । ਉਦੋਂ ਹੀ ਇਹ ਖੁਸ਼ੀ ਸਭ ਨਾਲ ਸਾਂਝੀ ਕਰਨਗੇ ।

Related Post