ਆਲੀਆ ਭੱਟ ਨੇ ਚਲਦੇ ਸ਼ੋਅ ਵਿੱਚ ਸਭ ਦੇ ਸਾਹਮਣੇ ਕੱਢੀ ਗਾਲ੍ਹ, ਕਰੀਨਾ ਕਪੂਰ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

By  Rupinder Kaler October 14th 2019 05:14 PM

ਕਰੀਨਾ ਕਪੂਰ ਤੇ ਆਲੀਆ ਭੱਟ ਏਨੀਂ ਦਿਨੀਂ ਸੁਰਖੀਆਂ ਵਿੱਚ ਹਨ, ਦਰਅਸਲ ਦੋਵੇਂ ਹਾਲ ਹੀ 'ਚ ਇੱਕ ਸ਼ੋਅ ਵਿੱਚ ਪਹੁੰਚੀਆਂ ਹੋਈਆਂ ਸਨ । ਜਿੱਥੇ ਦੋਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਸਾਰੇ ਹੈਰਾਨ ਰਹਿ ਗਏ। ਕਰੀਨਾ ਤੇ ਆਲੀਆ ਸਟੇਜ 'ਤੇ ਇਕੱਠੀਆਂ ਬੈਠੀਆਂ ਸਨ, ਇਸ ਦੌਰਾਨ ਆਲੀਆ, ਕਰੀਨਾ ਦੀ ਤਾਰੀਫ ਕਰ ਰਹੀ ਸੀ। ਉਦੋਂ ਹੀ ਆਲੀਆ ਦੇ ਮੂੰਹੋਂ ਗਾਲ੍ਹ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੂੰਹ ਸਾਹਮਣਿਓਂ ਮਾਈਕ ਹਟਾ ਲੈਂਦੀ ਹੈ ਤੇ ਮੂੰਹ ਘੁਮਾ ਲੈਂਦੀ ਹੈ।

https://www.instagram.com/p/B3gcwElJLnd/

ਪਰ ਆਲੀਆ ਦੀ ਗਾਲ੍ਹ ਕਰੀਨਾ ਸਮੇਤ ਉੱਥੇ ਮੌਜੂਦ ਸਾਰੇ ਲੋਕ ਸੁਣ ਲੈਂਦੇ ਹਨ ਤੇ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲਗਦੇ ਹਨ। ਹਾਲਾਂਕਿ ਕਰਨ ਨੂੰ ਨਹੀਂ ਪਤਾ ਹੁੰਦਾ ਕਿ ਆਲੀਆ ਨੇ ਕੀ ਬੋਲਿਆ ਤੇ ਉਹ ਕਰੀਨਾ ਤੋਂ ਪੁੱਛਦੇ ਹਨ ਕਿ, ਕੀ ਹੋਇਆ ਆਲੀਆ ਨੇ ਕੀ ਕਿਹਾ? ਇਸ ਤੋਂ ਬਾਅਦ ਕਰੀਨਾ ਦਸਦੀ ਹੈ ਕਿ ਆਲੀਆ ਨੇ ਗਾਲ੍ਹ ਕੱਢੀ ਹੈ।

https://www.instagram.com/p/B3l_Io7HO3U/?utm_source=ig_embed&utm_campaign=dlfix

ਇਸ 'ਤੇ ਕਰਨ, ਆਲੀਆ ਨੂੰ ਮਜ਼ਾਕ 'ਚ ਡਾਂਟਦੇ ਹੋਏ ਕਹਿੰਦੇ ਹਨ 'ਮੈਨੇ ਤੁਮਹਾਰੀ ਯਹੀ ਪਰਵਰਿਸ਼ ਕੀ ਹੈ।' ਇਸ 'ਤੇ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲਗਦੇ ਹਨ। ਕਰੀਨਾ ਨੇ ਕਿਹਾ ਕਿ ਜੇਕਰ ਆਲੀਆ ਉਸ ਦੀ ਭਾਬੀ ਬਣ ਜਾਵੇ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ।

Related Post