ਸਭ ਤੋਂ ਛੁੱਪ ਕੇ ਅੱਧੀ ਰਾਤ ਨੂੰ ਆਲੀਆ ਭੱਟ ਕੋਲ ਪਹੁੰਚੇ ਰਣਵੀਰ ਕਪੂਰ, ਮਿਲਣ ਦਾ ਇਹ ਸੀ ਵੱਡਾ ਕਾਰਨ,  ਤਸਵੀਰਾਂ ਹੋਈਆਂ ਵਾਇਰਲ 

By  Rupinder Kaler March 15th 2019 01:34 PM

ਆਪਣੀਆਂ ਅਦਾਵਾਂ ਤੇ ਸ਼ਾਨਦਾਰ ਟੈਲੇਂਟ ਕਰਕੇ ਹਰ ਇੱਕ ਦੇ ਦਿਲ ਤੇ ਰਾਜ ਕਰਨ ਵਾਲੀ ਐਕਟਰੈੱਸ ਆਲੀਆ ਭੱਟ ਆਪਣਾ 26ਵਾਂ ਜਨਮ ਦਿਨ ਮਨਾ ਰਹੀ ਹੈ । ਜਿਸ ਕਰਕੇ ਸ਼ੋਸਲ ਮੀਡੀਆ ਤੇ ਹਰ ਪਾਸੇ ਆਲੀਆ ਭੱਟ ਛਾਈ ਹੋਈ ਹੈ ।

alia-bhatt alia-bhatt

ਇਸ ਸਭ ਦੇ ਚਲਦੇ ਆਲੀਆ ਭੱਟ ਦੇ ਘਰ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਆਲੀਆ ਭੱਟ ਦੇ ਕਈ ਦੋਸਤ ਉਸ ਨੂੰ ਬਰਥਡੇ ਵਿਸ਼ ਕਰਨ ਲਈ ਪਹੁੰਚੇ ਹਨ ।

ranbir-kapoor ranbir-kapoor

ਇਹ ਸਰਪ੍ਰਰਾਇਜ਼ ਉਹਨਾਂ ਦੇ ਕਥਿਤ ਬੁਵਾਏ ਫ੍ਰੈਂਡ ਨੇ ਪਲਾਨ ਕੀਤਾ ਸੀ । ਇਸ ਸਰਪਰਾਇਜ਼ ਪਲਾਨ ਵਿੱਚ ਬਾਲੀਵੁੱਡ ਦੇ ਕਈ ਸਟਾਰ ਵੀ ਸ਼ਾਮਿਲ ਸਨ। ਦੇਰ ਰਾਤ ਜਦੋਂ ਰਣਵੀਰ ਦੇ ਨਾਲ ਇਹ ਲੋਕ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਮੀਡੀਆ ਮੌਜੂਦ ਸੀ ।

ਮੀਡੀਆ ਤੋਂ ਭਾਵੇਂ ਇਹਨਾਂ ਲੋਕਾਂ ਨੇ ਦੂਰੀ ਬਣਾਈ ਰੱਖੀ ਪਰ ਕੈਮਰੇ ਦੀਆਂ ਕੁਝ ਤਸਵੀਰਾਂ ਵਿੱਚ ਇਹ ਲੋਕ ਕੈਦ ਹੋ ਗਏ । ਆਲੀਆ ਭੱਟ ਇਸ ਸਰਪਰਾਇਜ਼ ਨੂੰ ਦੇਖਕੇ ਖੁਸ਼ ਹੋ ਗਈ ਸੀ । ਖ਼ਬਰਾਂ ਦੀ ਮੰਨੀਏ ਤਾਂ ਰਣਵੀਰ ਨਾਲ ਉਹ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਕਿਸੇ ਨੇ ਵੀ ਇਸ ਦਾ ਹਾਲੇ ਐਲਾਨ ਨਹੀਂ ਕੀਤਾ ।

karan-johar karan-johar

ਰਣਵੀਰ ਜਿਨ੍ਹਾਂ ਦੋਸਤਾਂ ਨੂੰ ਲੈ ਕੇ ਪਹੁੰਚੇ ਸਨ ਉਹਨਾਂ ਵਿੱਚ ਕਰਨ ਜੌਹਰ ਵੀ ਸ਼ਾਮਿਲ ਸਨ । ਇਸ ਤੋਂ ਇਲਾਵਾ ਮਸ਼ਹੂਰ ਡਾਇਰੈਕਟਰ ਅਯਾਨ ਮੁਖਰਜੀ ਵੀ ਇਸ ਸਰਪਰਾਇਜ਼ ਪਾਰਟੀ ਵਿੱਚ ਪਹੁੰਚੇ ਹੋਏ ਸਨ ।

Related Post