ਆਲੀਆ ਅਤੇ ਰਣਬੀਰ ਦੀ ਇਹ ਤਸਵੀਰ ਹੋ ਰਹੀ ਕਾਫੀ ਵਾਇਰਲ

By  Rajan Sharma September 11th 2018 07:36 AM

ਬਾਲੀੱਵੁਡ ਵਿੱਚ ਆਲਿਆ ਭੱਟ Alia bhatt ਤੇ ਰਣਬੀਰ ਕਪੂਰ ਦੀ ਜੋੜੀ ਅੱਜ ਕੱਲ ਕਾਫੀ ਟਰੈਂਡ ਵਿੱਚ ਹੈ। ਦੋਵੇਂ ਆਏ ਦਿਨ ਕੁਝ ਨਾ ਕੁਝ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹਨ। ਦੋਵੇਂ ਅੱਜ ਕੱਲ ਕਾਫੀ ਸੁਰਖੀਆਂ `ਚ ਬਣੇ ਰਹਿੰਦੇ ਹਨ। ਇਨਾਂ ਹੀ ਨਹੀਂ, ਦੋਵੇਂ ਬਾਲੀਵੁੱਡ bollywood industry ਦੇ ਹਰ ਈਵੈਂਟ ਵਿੱਚ ਇੱਕਠੇ ਹੀ ਨਜ਼ਰ ਆਉਂਦੇ ਹਨ| ਦਸ ਦੇਈਏ ਕੀ ਕੁਝ ਦਿਨ ਪਹਿਲਾ ਆਲਿਆ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ,ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਹੁਣ ਦੋਨੋਂ ਆਪਣੇ ਰਿਸ਼ਤੇ ਬਾਰੇ ਸਭ ਨਾਲ ਗੱਲ ਸਾਂਝਾ ਕਰਨ ਨੂੰ ਤਿਆਰ ਹਨ।

https://www.instagram.com/p/BniWoOrneWO/?taken-by=aliaabhatt

ਵੈਸੇ ਤਾਂ ਰਣਬੀਰ  ਕਈ ਵਾਰ ਆਪਣੇ ਰਿਸ਼ਤੇ ਦਾ ਇਸ਼ਾਰਾ ਦੇ ਚੁੱਕਿਆ ਹੈ ਪਰ ਕਦੀ ਉਸ ਬਾਰੇ ਖੁਲ ਕੇ ਗੱਲ ਨਹੀਂ ਕੀਤੀ |ਹੁਣ ਜਾਰੀ ਹੋਈ ਤਸਵੀਰ ਵਿੱਚ ਆਲਿਆ alia bhatt, ਰਣਬੀਰ ਨੂੰ ਲਗਾਤਾਰ ਦੇਖ ਰਹੀ ਹੈ ਤੇ ਦੋਨਾਂ ਦੀ ਇਸ ਤਸਵੀਰ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ।

alia ranveer

ਇਸ ਫੋਟੋ ਵਿੱਚ ਆਲਿਆ Alia bhatt ਅਤੇ ਰਣਬੀਰ ਦੇ ਨਾਲ ਫ਼ਿਲਮ ‘ਬ੍ਰਹਮਤਸਾਰ’ bollywood industry ਦੇ ਡਾਇਰੈਕਟਰ ਅਯਾਨ ਮੁਖਰਜੀ ਵੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਪਹਿਲੀ ਵਾਰ ਆਲਿਆ-ਰਣਬੀਰ ਦੀ ਜੋੜੀ ਦੇਖਣ ਨੂੰ ਮਿਲੇਗੀ। ਦਸ ਦੇਈਏ ਕੀ ਇਸ ਫਿਲਮ ਦੀ ਸ਼ੂਟਿੰਗ ਬੁਲਗਾਰੀਆ ‘ਚ ਕੀਤੀ ਜਾ ਰਹੀ ਹੈ ਫ਼ਿਲਮ 'ਚ ਆਲੀਆ ਅਤੇ ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ, ਮੌਨੀ ਰਾਏ, ਨਾਗਾਰਜੁਨ ਤੇ ਡਿੰਪਲ ਕਪਾੜੀਆ ਵੀ ਨਜ਼ਰ ਆਉਣਗੇ।

Related Post