ਪੁਲਵਾਮਾ ਹਮਲੇ ਦਾ ਪਾਕਿਸਤਾਨੀ ਅਦਾਕਾਰਾਂ 'ਤੇ ਪਿਆ ਅਸਰ, ਫਿਲਮਾਂ 'ਚ ਕੰਮ ਕਰਨ 'ਤੇ ਲੱਗੀ ਪਾਬੰਦੀ 

By  Shaminder February 18th 2019 05:23 PM

ਆਲ ਇੰਡੀਆ ਸਿਨੇ ਵਰਕਰ ਐਸੋਸ਼ੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਹੀਂ ਕਰਨਗੇ । ਇਸ ਦੇ ਨਾਲ ਹੀ ਐਸੋਸ਼ੀਏਸ਼ਨ ਨੇ ਪਾਕਿਸਤਾਨੀ ਅਦਾਕਾਰਾਂ ਦੇ ਭਾਰਤ ਵਿੱਚ ਕੰਮ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਐਸੋਸ਼ੀਏਸ਼ਨ ਨੇ ਇਹ ਫੈਸਲਾ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਹੈ ।

ਹੋਰ ਵੇਖੋ:ਵੀਡਿਓ ‘ਚ ਵੇਖੋ ਕਿਹੜੇ ਕਿਹੜੇ ਜਾਨਵਰ ਪਾਲੇ ਹੋਏ ਹਨ ਰਵਿੰਦਰ ਗਰੇਵਾਲ, ਅਵੱਲੇ ਸ਼ੌਂਕ ਰੱਖਦਾ ਹੈ ਗਰੇਵਾਲ

fawad khan

ਏ ਐੱਨ ਆਈ ਨੇ ਐਸੋਸ਼ੀਏਸ਼ਨ ਦੇ ਇਸ ਨੋਟਿਸ ਨੂੰ ਸਾਂਝਾ ਕੀਤਾ ਹੈ । ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਫਿਲਮ ਨਿਰਮਾਤਾ ਜਾ ਕੋਈ ਹੋਰ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰੇਗਾ ਤਾਂ ਐਸੋਸ਼ੀਏਸ਼ਨ ਉਸ ਦਾ ਵੀ ਬਾਈਕਾਟ ਕਰ ਦੇਵੇਗੀ । ਐਸੋਸ਼ੀਏਸ਼ਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ।

https://twitter.com/ANI/status/1097400718426812416

ਐਸੋਸ਼ੀਏਸ਼ਨ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦੇ ਸਾਰੇ ਮੈਂਬਰ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਨ । ਐਸੋਸ਼ੀਏਸ਼ਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦ ਦੀ ਜੋ ਗੰਦੀ ਖੇਡ ਖੇਢੀ ਜਾ ਰਹੀ ਹੈ ਉਸ ਦੇ ਖਿਲਾਫ ਐਸੋਸ਼ੀਏਸ਼ਨ ਦਾ ਛੋਟਾ ਜਿਹਾ ਕਦਮ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਨ ਪੁਲਵਾਮਾ ਵਿੱਚ ਹੋਏ ਇਸ ਹਮਲੇ ਵਿੱਚ ੪੦ ਤੋਂ ਵੱਧ ਜਵਾਨ ਸ਼ਹੀਦ ਹੋਏ ਹਨ ਜਦੋਂ ਕਿ ਕਈ ਜ਼ਖਮੀ ਹੋਏ ਹਨ ।

 

Related Post