ਦਿਲਜੀਤ ਦੋਸਾਂਝ ਨੇ ਕਾਨ.ਫੀ.ਡੈਨ.ਸ਼ਿਅਲ ਬਾਰੇ ਖੋਲ੍ਹੇ ਰਾਜ਼

By  Gourav Kochhar February 20th 2018 10:46 AM

ਜਦੋਂ ਦੀ ਦਿਲਜੀਤ ਨੇ ਕਾਨ.ਫੀ.ਡੈਨ.ਸ਼ਿਅਲ ਦੀ ਕਹਾਣੀ ਬਾਰੇ ਸੰਕੇਤ ਛੱਡਣੇ ਸ਼ੁਰੂ ਕੀਤੇ ਸੀ, ਉਸੇ ਦਿਨ ਤੋਂ ਦਿਲਜੀਤ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਪਿਛਲੇ ਮਹੀਨੇ ਜਦੋਂ ਦੁਸਾਂਝ ਅਮਰੀਕਾ ਗਏ ਸੀ, ਉਨ੍ਹਾਂ ਨੇ ਸੰਭਵ ਸ਼ੂਟਿੰਗ ਦੀਆਂ ਤਸਵੀਰਾਂ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਸੀ | ਹੁਣ ਇਸ ਦੇ ਪਿੱਛੇ ਦਾ ਰਾਜ਼ ਖੁਲ ਗਿਆ ਹੈ ਅਤੇ ਉਨ੍ਹਾਂ ਦੀ ਐਲਬਮ ਪ੍ਰੀ-ਆਰਡਰ ਲਈ ਆਨਲਾਈਨ ਉਪਲੱਬਧ ਹੈ |

ਦੋਸਾਂਝਾਂਵਾਲਾ ਦੇ ਫੈਨਸ ਉਤਸੁਕਤਾ ਨਾਲ ਨੌਂ ਟਰੈਕਾਂ ਦੇ ਨਾਲ ਐਲਬਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ | ਐਲਬਮ ਨੂੰ ਟੀ-ਸੀਰੀਜ਼ ਦੇ ਲੇਬਲ ਦੇ ਤਹਿਤ ਜਾਰੀ ਕੀਤਾ ਜਾ ਰਿਹਾ ਹੈ | ਐਲਬਮ ਦੇ ਗੀਤ ਰਵ ਹੰਜਰਾ ਦੁਆਰਾ ਲਿਖੇ ਅਤੇ ਰਚੇ ਗਏ ਹਨ ਅਤੇ ਇਸਨੂੰ ਮਿਊਜ਼ਿਕ ਸਨੈਪੀ ਨੇ ਦਿਤਾ ਹੈ |

ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਐਲਬਮ ਦੇ ਸਾਰੇ ਟ੍ਰੈਕਾਂ ਦੀ ਸੂਚੀ:

Diljit Dosanjh - Album Confidential

ਹਾਲ ਹੀ ਚ ਇਕ ਅਖਬਾਰ ਨੂੰ ਦਿਤੇ ਇੰਟਰਵਿਊ 'ਚ ਦਿਲਜੀਤ ਨੇ ਕਿਹਾ ਕਿ ਉਹ ਵੀ ਆਪਣੇ ਮਿਊਜ਼ਿਕ ਨੂੰ ਉੰਨਾ ਹੀ ਮਿੱਸ ਕਰਦੇ ਨੇ ਜਿਨ੍ਹਾਂ ਉਨ੍ਹਾਂ ਦੇ ਫੈਨ ਕਰਦੇ ਨੇ | ਹੁਣ ਲੱਗਦਾ ਹੈ ਕਿ ਇਹ ਐਲਬਮ ਸਬ ਨੂੰ ਖੁਸ਼ ਜ਼ਰੂਰ ਕਰੇਗੀ |

ਜੇ ਗੱਲ ਕਰੀਏ ਅਭਿਨੈ ਦੀ, ਤਾਂ ਦਿਲਜੀਤ ਦੁਸਾਂਝ ਅੱਜ ਫਿਲਹਾਲ ਬਹੁਤ ਵਿਅਸਤ ਹਨ | ਉਨ੍ਹਾਂ ਨੇ ਬੀ-ਟਾਊਨ ਨੂੰ ਆਪਣੀ ਮਿੱਠੀ ਮੁਸਕੁਰਾਹਟ ਅਤੇ ਨਿਮਰ ਰਵੱਈਏ ਨਾਲ ਯਕੀਨੀ ਤੌਰ' ਤੇ ਮੋਹ ਲਿਆ ਹੈ | ਵਰਤਮਾਨ ਵਿੱਚ, ਉਹ ਸੋਨਾਕਸ਼ੀ ਸਿਨਹਾ ਦੇ ਨਾਲ ਆਉਣੀ ਆਉਣ ਵਾਲੀ ਫਿਲਮ "ਵੈਲਕਮ ਟੂ ਨਿਊਯਾਰਕ" ਦੀ ਪ੍ਰੋਮੋਸ਼ਨ ਵਿਚ ਵਿਅਸਤ ਹਨ | ਨਾਲ ਹੀ ਉਨ੍ਹਾਂ ਨੇ ਕ੍ਰਿਤੀ ਸੇਨਾੱਨ ਦੇ ਨਾਲ ਆਪਣੀ ਅਗਲੀ ਫਿਲਮ ਅਰਜੁਨ ਪਟਿਆਲਾ ਦੀ ਸ਼ੂਟਿੰਗ ਸ਼ੁਰੂ ਕਰ ਦਿਤੀ ਹੈ | ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਤੇ ਬਣੀ ਉਨ੍ਹਾਂ ਦੀ ਫਿਲਮ "ਸੂਰਮਾ" ਵੀ ਜੂਨ 2018 ਚ ਜਾਰੀ ਹੋਣ ਲਈ ਤਿਆਰ ਹੈ |

Soorma Look - Diljit Dosanjh

ਪਾਲੀਵੁੱਡ 'ਚ ਦਿਲਜੀਤ ਨੇ ਆਪਣੇ ਅਭਿਲਾਸ਼ੀ ਪ੍ਰਾਜੈਕਟ- ਸੱਜਣ ਸਿੰਘ ਰੰਗਰੂਟ ਨੂੰ 23 ਮਾਰਚ, 2018 ਨੂੰ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਹੈ |

ਇਹਨਾਂ ਗਾਣਿਆਂ ਅਤੇ ਅਭਿਨੈ ਪ੍ਰਤੀਬੱਧਤਾ ਦੇ ਨਾਲ-ਨਾਲ, ਸਾਡਾ ਪੰਜਾਬੀ ਸਿੰਘ ਰਾਈਜ਼ਿੰਗ ਸਟਾਰ ਆਫ ਇੰਡੀਆ ਨੂੰ ਜੱਜ ਕਰਨ ਵਿਚ ਰੁੱਝਿਆ ਹੋਇਆ ਹੈ | ਇਸ ਟੀ. ਵੀ ਸ਼ੋਅ ਵਿਚ ਸ਼ੰਕਰ ਮਹਾਦੇਵਨ ਅਤੇ ਮੋਨਾਲੀ ਠਾਕੁਰ ਵੀ ਜੱਜ ਹਨ |

ਸਾਡੇ ਵੱਲੋ ਦਿਲਜੀਤ ਨੂੰ ਕਾਨ.ਫੀ.ਡੈਨ.ਸ਼ਿਅਲ ਤੇ ਉਨ੍ਹਾਂ ਦੇ ਬਾਕੀ ਸਾਰੇ ਪ੍ਰੋਜੈਕਟਾਂ ਲਈ ਢੇਰੋਂ ਸ਼ੁਭ ਕਾਮਨਾਵਾਂ |

Related Post