ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਵੱਲੋਂ ਹਰਵਿੰਦਰ ਹੈਰੀ ਦੀ ਅਵਾਜ਼ ਵਿੱਚ ਨਵਾਂ ਗਾਣਾ 'ਅੱਲ੍ਹਾ' ਰਿਲੀਜ਼
Rupinder Kaler
April 1st 2019 11:32 AM --
Updated:
April 6th 2019 10:41 AM
ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਨੇ ਇੱਕ ਹੋਰ ਹਿੱਟ ਪੰਜਾਬੀ ਗੀਤ ਰਿਲੀਜ਼ ਕੀਤਾ ਹੈ । 'ਅੱਲ੍ਹਾ' ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਨੂੰ ਹਰਵਿੰਦਰ ਹੈਰੀ ਨੇ ਗਾਇਆ ਹੈ ਜਦੋਂ ਕਿ ਗਾਣੇ ਦਾ ਮਿਊਜ਼ਿਕ ਮਸਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡਿਓ ਵੀ ਪੀਟੀਸੀ ਰਿਕਾਰਡਸ ਨੇ ਹੀ ਤਿਆਰ ਕੀਤਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਵਿੰਦਰ ਹੈਰੀ ਨੇ ਆਪਣੇ ਇਸ਼ਕ ਦੀ ਤੁਲਨਾ ਰੱਬ ਦੀ ਪੂਜਾ ਨਾਲ ਕੀਤੀ ਹੈ । ਇਸ ਲਈ ਉਹ ਕਹਿੰਦੇ ਹਨ ਕਿ 'ਮੇਰੀ ਤਾਂ ਯਾਰਾਂ ਨਾਲ ਲੱਗੀ ਮੈਂ ਜਾਣਾ ਜਾਂ ਮੇਰਾ ਅੱਲ੍ਹਾ' ।