ਇਸ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਸੋਭਾ ’ਚ ਕਵਿਤਾ ਲਿਖਣ ਕਰਕੇ ਪੂਰੀ ਜ਼ਿੰਦਗੀ ਨਹੀਂ ਵੜ੍ਹਨ ਦਿੱਤਾ ਗਿਆ ਸੀ ਮਸੀਤ ’ਚ

By  Rupinder Kaler February 28th 2020 05:27 PM

ਸਿੱਖ ਇਤਿਹਾਸ ਨੂੰ ਬਿਆਨ ਕਰਦੀਆਂ ਬਹੁਤ ਸਾਰੀਆਂ ਰਚਨਾਵਾਂ ਹਨ । ਪਰ ਅੱਲ੍ਹਾ ਯਾਰ ਖ਼ਾਨ ਜੋਗੀ ਦੀਆਂ ਰਚਨਾਵਾਂ ਵਰਗੀ ਸ਼ਾਇਦ ਹੀ ਕੋਈ ਰਚਨਾ ਹੋਵੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰੇ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਰੁਣਾਮਈ ਲੈਅ ਵਿੱਚ ਬਿਆਨ ਕਰ ਸਕੀ ਹੋਵੇ । ਇਸ ਆਰਟੀਕਲ ਵਿੱਚ ਅੱਲ੍ਹਾ ਯਾਰ ਖ਼ਾਨ ਜੋਗੀ ਦੇ ਜੀਵਨ ਤੇ ਉਸ ਦੀਆਂ ਰਚਨਾਵਾਂ ਦੀ ਗੱਲ ਕਰਾਂਗੇ ।ਅੱਲ੍ਹਾ ਯਾਰ ਖ਼ਾਨ ਜੋਗੀ ਦੇ ਜਨਮ ਦੀ ਪੱਕੀ ਤਾਰੀਖ਼ ਮੁਹੱਈਆ ਨਹੀਂ ਹੈ। ਪਰ ਕਿਹਾ ਜਾਂਦਾ ਹੈ ਕਿ ਉਸ ਦਾ ਜਨਮ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਇਆ ਸੀ ।

ਅੱਲ੍ਹਾ ਖ਼ਾਨ ਜੋਗੀ ਲਾਹੌਰ ਦਾ ਰਹਿਣ ਵਾਲਾ ਸੀ। ਉਸ ਦੇ ਪੁਰਖੇ ਦੱਖਣੀ ਭਾਰਤ ਦੇ ਬਾਸ਼ਿੰਦੇ ਸਨ, ਪਰ ਜੋਗੀ ਨੂੰ ਲਾਹੌਰ ਇੰਨਾ ਪਸੰਦ ਆਇਆ ਕਿ ਉਹ ਲਹੌਰ ਦਾ ਹੀ ਵਸਨੀਕ ਹੋ ਕੇ ਰਹਿ ਗਿਆ । ਉਸ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ‘ਚ ‘ਗੰਜ-ਏ-ਸ਼ਹੀਦਾਂ’ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ‘ਸ਼ਹੀਦਾਂ-ਏ-ਵਫ਼ਾ’ ਨਾਂਅ ਦੀ ਰਚਨਾ iਲ਼ਖੀ ਸੀ । ਜਿਸ ਨੂੰ ਅੱਜ ਵੀ ਪੜ੍ਹਿਆ ਤੇ ਗਾਇਆ ਜਾਂਦਾ ਹੈ । ਉਹ ਲਿਖਦਾ ਹੈ ।

ਭਟਕਤੇ ਫਿਰਤੇ ਹੈ ਕਿਉਂ? ਹੱਜ ਕਰੇਂ ਯਹਾਂ ਆ ਕਰ,

ਯੇ ਕਾਅਬਾ ਪਾਸ ਹੈ, ਹਰ ਏਕ ਖਾਲਸਾ ਕੇ ਲੀਏ।।

ਅੱਲ੍ਹਾ ਯਾਰ ਖ਼ਾਨ ਜੋਗੀ ਆਪਣੀਆਂ ਕਵਿਤਾਵਾਂ ਏਨੇ ਜੋਸ਼ ਨਾਲ ਪੜ੍ਹਦਾ ਸੀ ਜਿਸ ਕਰਕੇ ਕੁਝ ਕੱਟੜ ਪੰਥੀ ਮੁਸਲਿਮ ਆਗੂ ਉਸ ਨਾਲ ਖਾਰ ਖਾਣ ਲੱਗੇ ਸਨ । ਇਸ ਦੇ ਬਾਵਜੂਦ ਉਹ ਆਪਣੀਆਂ ਰਚਨਾਵਾਂ ਗੁਰੂ ਸਾਹਿਬ ਦੀ ਸੋਭਾ ਵਿੱਚ ਪੜ੍ਹਦਾ ।

ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ ।

ਝੱਲਾਏ ਹੂਏ ਸ਼ੇਰ ਥੇ ਸਬ ਗ਼ੈਜ਼ ਕੇ ਮਾਰੇ ।

ਆਂਖੋਂ ਸੇ ਨਿਕਲਤੇ ਥੇ ਦਿਲੇਰੋਂ ਕੇ ਸ਼ਰਾਰੇ ।

ਸਤਿਗੁਰ ਕੇ ਸਿਵਾ ਔਰ ਗ਼ਜ਼ਬਨਾਕ ਥੇ ਸਾਰੇ ।

ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜ-ਏ-ਅਦੂ ਪਰ ।

ਤੇਗ਼ੇ ਸੇ ਨਿਗਾਹ ਪੜਤੀ ਥੀ ਦੁਸ਼ਮਨ ਕੇ ਗਲੂ ਪਰ ।

ਇਸ ਤਰ੍ਹਾਂ ਦੀਆਂ ਰਚਨਾਵਾਂ ਕਰਕੇ ਜੋਗੀ ਨੂੰ ਕਾਫਿਰ ਐਲਾਨ ਦਿੱਤਾ ਤੇ ਉਸ ਨੂੰ ਤੀਹ ਸਾਲ ਤਕ ਕਿਸੇ ਮਸੀਤ ਵਿੱਚ ਨਹੀਂ ਵੜਨ ਦਿੱਤਾ ਗਿਆ । ਅੱਲ੍ਹਾ ਯਾਰ ਖ਼ਾਨ ਜਦੋਂ ਬਜ਼ੁਰਗ ਹੋ ਗਿਆ ਤਾਂ ਮਸੀਤ ਦਾ ਕਾਜ਼ੀ ਉਸ ਨੂੰ ਸਮਝਾਉਣ ਆਇਆ ਕਿ ਉਹ ਕੱਟੜ ਪੰਥੀਆਂ ਤੋਂ ਮਾਫੀ ਮੰਗ ਲਵੇ ਤਾਂ ਜੋ ਉਸ ਨੂੰ ਮਸੀਤ ਵਿੱਚ ਨਮਾਜ ਕਰਨ ਦਿੱਤੀ ਜਾ ਸਕੇ ।

https://www.facebook.com/Gurdwarabanglasahibofficial/videos/vb.373092366868412/534820137113594/?type=2&theater

ਅੱਲ੍ਹਾ ਯਾਰ ਖ਼ਾਨ ਨੇ ਇਸ ਤਰ੍ਹਾਂ ਕਰਨ ਤੋਂ ਨਾਂਹ ਕਰ ਦਿੱਤੀ । ਉਸ ਨੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਜਿਸ ਕਰਕੇ ਉਹ ਮਾਫੀ ਮੰਗੇ ।ਉਸ ਨੇ ਜੋ ਵੀ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਬਾਰੇ ਲਿਖਿਆ ਹੈ ਉਹ ਬਿਲਕੁਲ ਸੱਚ ਹੈ ਤੇ ਉਹ ਇਸ ਸੱਚ ਤੋਂ ਮੂੰਹ ਨਹੀਂ ਮੋੜ ਸਕਦਾ। ਇਹ ਸੁਣਕੇ ਕਾਜ਼ੀ ਗੁੱਸੇ ਵਿੱਚ ਚਲਾ ਗਿਆ ਤੇ ਸਾਰੀ ਉਮਰ ਅੱਲ੍ਹਾ ਯਾਰ ਖ਼ਾਨ ਜੋਗੀ ਮਸੀਤ ਵਿੱਚ ਨਹੀਂ ਵੜ੍ਹਿਆ ।

Related Post