ਪਾਲੀਵੁੱਡ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਲਈ ਖੂਬ ਮਿਹਨਤ ਕਰ ਰਿਹਾ ਹੈ ਅਮਨ ਕੋਤਿਸ਼ !

By  Rupinder Kaler May 25th 2019 01:08 PM

ਪੰਜਾਬੀ ਗੀਤਾਂ ਵਿੱਚ ਦਿਖਾਈ ਦੇਣ ਵਾਲਾ ਅਮਨ ਕੋਤਿਸ਼ ਹੁਣ ਤੱਕ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਵੱਡੇ ਛੋਟੇ ਕਿਰਦਾਰਾਂ 'ਚ ਨਜ਼ਰ ਆ ਚੁੱਕਿਆ ਹੈ । ਪਰ ਉਸ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਜੱਦੀ ਸਰਦਾਰ' ਤੋਂ ਬਹੁਤ ਉਮੀਦਾਂ ਹਨ । ਇਸ ਫ਼ਿਲਮ ਵਿੱਚ ਉਹ ਖਲਨਾਇਕ ਦੀ ਭੂਮਿਕਾ ਨਿਭਾ ਰਿਹਾ ਹੈ। ਜੇਕਰ ਅਮਨ ਕੋਤਿਸ਼ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਹਰਫ਼ ਚੀਮੇ ਦੇ ਗੀਤ 'ਵਾਰਦਾਤ' ਨਾਲ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਇਆ ਸੀ ।

https://www.instagram.com/p/BwbUbueAkMc/

ਇਸ ਗਾਣੇ ਤੋਂ ਬਾਅਦ ਅਮਨ ਕੋਤਿਸ਼ ਦਿਲਜੀਤ ਦੁਸਾਂਝ ਦੇ ਗੀਤ 'ਜੱਟ ਫ਼ਾਇਰ ਕਰਦਾ' ਵਿੱਚ ਨਜ਼ਰ ਆਇਆ ਸੀ । ਇਹਨਾਂ ਗਾਣਿਆਂ ਦੀ ਵੀਡਿਓ ਤੋਂ ਬਾਅਦ ਅਮਨ ਕੋਤਿਸ਼ ਦਰਜਨਾਂ ਗਾਣਿਆਂ ਦੀਆਂ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕਿਆ ਹੈ। ਸੰਗਰੂਰ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਅਮਨ ਕੋਤਿਸ਼ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਪੜ੍ਹਾਈ ਕੀਤੀ ਹੈ।

https://www.instagram.com/p/BuVZZGjFbXv/

ਡਿਗਰੀ ਹਾਸਲ ਕਰਨ ਤੋਂ ਬਾਅਦ ਅਮਨ ਕੋਤਿਸ਼ ਨੇ ਹਿੰਦੀ ਲੜੀਵਾਰ ਨਾਟਕ 'ਪਲਟਨ' ਅਤੇ 'ਵਾਰਿਸ' ਵਿੱਚ ਕੰਮ ਕੀਤਾ ਸੀ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ 'ਰੋਮੀਓ ਰਾਂਝਾ', 'ਮਿੱਟੀ ਨਾ ਫ਼ਰੋਲ ਜੋਗੀਆ', 'ਕੌਣ ਕਰੇ ਇਨਸਾਫ਼', 'ਪੱਚੀ ਕਿੱਲੇ', 'ਟੇਸ਼ਨ', ਅਤੇ 'ਰਾਂਝਾ ਰੀਫਿਊਜੀ' ਸਮੇਤ ਹੋਰ ਕਈ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਅ ਚੁੱਕਾ ਹੈ ।

https://www.youtube.com/watch?v=M02Jm47AmtA

ਅਮਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਫ਼ਿਲਮ 'ਜੱਦੀ ਸਰਦਾਰ' ਉਸ ਨੂੰ ਵੱਖਰੀ ਪਹਿਚਾਣ ਦੇਵੇਗੀ ਕਿਉਂਕਿ ਡਾਇਰੈਕਟਰ ਮਨਭਾਵਨ ਸਿੰਘ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਉਸ ਨੂੰ ਦਮਦਾਰ ਕਿਰਦਾਰ ਮਿਲਿਆ ਹੈ ।ਅਮਨ ਕੋਤਿਸ਼ ਹੋਰ ਵੀ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ ਤੇ ਉਸ ਨੂੰ ਆਸ ਹੈ ਕਿ ਉਸ ਦੀ ਮਿਹਨਤ ਕਿਸੇ ਦਿਨ ਰੰਗ ਜ਼ਰੂਰ ਲੈ ਕੇ ਆਵੇਗੀ ।

Related Post