ਵੇਖੋ ਅਮਰ ਸਜਲਪੁਰੀਆ ਅਤੇ ਪ੍ਰੀਤ ਹੁੰਦਲ ਦਾ ਗੀਤ ਯਾਰੀ ਤੇ ਜੁਗਾੜ

By  Gourav Kochhar December 15th 2017 07:09 AM

ਗੀਤਕਾਰ ਦੇ ਰੂਪ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲ਼ੇ ਅਮਰ ਸਜਲਪੁਰੀਆ ਨੇ ਬਾਅਦ ਵਿੱਚ ਆਪਣੀ ਗਾਇਕੀ ਦੇ ਨਾਲ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਕਮਾਲ ਦੇ ਗੀਤ ਦਿੱਤੇ | ਪਰ ਪਿਛਲੇ ਕੁਝ ਸਮੇਂ ਤੋਂ ਅਮਰ ਸਜਲਪੁਰੀਆ ਦੇ ਗੀਤਾਂ ਦੀ ਗਿਣਤੀ ਵਿੱਚ ਘਟਤਾ ਨਜ਼ਰ ਆਇਆ ਸੀ | ਪਰ ਹੁਣ ਸਜਲਪੁਰੀਆ ਤਿਆਰ ਨੇ ਜੀ ਇਕ ਬਾਰ ਫਿਰ ਤੋਂ ਆਪਣੇ ਸ਼ਾਨਦਾਰ ਗੀਤ ਦੇ ਨਾਲ ਆਪਣੇ ਫੈਨਸ ਨੂੰ ਖੁਸ਼ ਕਰਨ ਦੇ ਲਈ |

https://youtu.be/WE0Bq-1cw8s

ਉਨ੍ਹਾਂ ਦੇ ਫੈਨਸ ਨੂੰ ਇਸ ਦੋਰਾਨ ਉਨ੍ਹਾਂ ਨੂੰ ਬੋਹਤ ਸਾਰੇ ਵੱਖ-ਵੱਖ ਸ਼ੈਲੀ ਦੇ ਗੀਤਾਂ ਦੀ ਮੰਗ ਕਿੱਤੀ ਸੀ | ਇਸ ਕਰਕੇ ਜੋ ਗੀਤ ਉਹ ਰਿਲੀਜ਼ ਕਰਨ ਜਾ ਰਹੇ ਨੇ ਉਸਦਾ ਨਾਂ ਹੈ ਯਾਰੀ ਤੇ ਜੁਗਾੜ ਜੋ ਕਿ ਅੱਜ ਨੂੰ ਖਾਸ PTC Punjabi ਤੇ PTC Chak De ਰਿਲੀਜ਼ ਹੋਣ ਜਾ ਰਿਹਾ ਹੈ | ਇਸ ਕਰਕੇ ਦੇਖਦੇ ਹਾਂ ਕਿ ਇਸ ਵਾਰ ਅਮਰ ਸਜਲਪੁਰੀਆ ਦੇ ਗੀਤਾਂ ਦੇ ਨਾਲ ਉਨ੍ਹਾਂ ਦੇ ਕਿੰਨੇ ਕੁ ਫੈਨਸ ਸੰਤੁਸ਼ਟ ਹੁੰਦੇ ਨੇ | ਸਾਡੇ ਮੁਤਾਬਿਕ ਤਾਂ ਇਹ ਗੀਤ ਅਮਰ ਸਜਲਪੁਰੀਆ ਦੇ ਕੈਰੀਅਰ ਦਾ ਸੱਭ ਤੋਂ ਵਧੀਆ ਗੀਤ ਹੈ !

Related Post