ਜਸਬੀਰ ਜੱਸੀ ਦੀ ਆਵਾਜ਼ ‘ਚ ‘ਪਾਣੀ ਅੱਖੀਆਂ ਦਾ' ਗੀਤ ਰਿਲੀਜ਼, ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

Written by  Shaminder   |  February 11th 2023 02:04 PM  |  Updated: February 11th 2023 02:04 PM

ਜਸਬੀਰ ਜੱਸੀ ਦੀ ਆਵਾਜ਼ ‘ਚ ‘ਪਾਣੀ ਅੱਖੀਆਂ ਦਾ' ਗੀਤ ਰਿਲੀਜ਼, ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਜਸਬੀਰ ਜੱਸੀ (Jasbir jassi) ਅਤੇ ਤਾਨੀਆ ਰੂਬੀ ਖ਼ਾਨ (Taina Rubi Khan) ਦੀ ਆਵਾਜ਼ ‘ਚ ਨਵਾਂ ਗੀਤ ‘ਪਾਣੀ ਅੱਖੀਆਂ ਦਾ ਖਾਰਾ ਖਾਰਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ‘ਤੇ ਫ਼ਿਲਮਾਇਆ ਗਿਆ ਹੈ । ਗੀਤ ਦੇ ਬੋਲ ਗੋਪੀ ਸਿੱਧੂ ਨੇ ਲਿਖੇ ਹਨ ਅਤੇ ਇਹ ਗੀਤ ਸੈਡ ਸੌਂਗ ਜੋਨਰ ਦਾ ਹੈ । ਇਹ ਫ਼ਿਲਮ ‘ਤੂੰ ਹੋਵੇਂ ਮੈਂ ਹੋਵਾਂ’ ਦਾ ਗੀਤ ਹੈ । ਜਿਸ ‘ਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਇੱਕ ਦੂਜੇ ਤੋਂ ਦੂਰ ਹੋ ਗਏ ਹਨ । ਦੋਵੇਂ ਦੂਰ ਤਾਂ ਹੋ ਗਏ ਹਨ, ਪਰ ਦੋਵੇਂ ਇੱਕ ਦੂਜੇ ਨੂੰ ਭੁਲਾ ਨਹੀਂ ਪਾਏ ਹਨ ।

Jimmy Shergill , Kulraj Randhawa news

ਹੋਰ ਪੜ੍ਹੋ : ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ

ਕੁਲਰਾਜ ਤੇ ਜਿੰਮੀ ਸ਼ੇਰਗਿੱਲ ਪਹਿਲਾਂ ਵੀ ਇੱਕਠੇ ਕਰ ਚੁੱਕੇ ਹਨ ਕੰਮ

ਕੁਲਰਾਜ ਰੰਧਾਵਾ ਅਤੇ ਜਿੰਮੀ ਸ਼ੇਰਗਿੱਲ ਇਸ ਤੋਂ ਪਹਿਲਾਂ ਵੀ ਇੱਕਠੇ ਕੰਮ ਕਰ ਚੁੱਕੇ ਹਨ । ਉਹ ਫ਼ਿਲਮ ‘ਮੰਨਤ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਇੱਕ ਫੌਜੀ ਦੀ ਭੂਮਿਕਾ ‘ਚ ਨਜ਼ਰ ਆਏ ਸਨ ।

Jimmy Shergill tere bin song

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ

ਇਹ ਫ਼ਿਲਮ 2006  ‘ਚ ਆਈ ਸੀ । ਹੁਣ ਇਸ ਫ਼ਿਲਮ ਦੇ ਨਾਲ ਦੋਵੇਂ ਕਈ ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ।

ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੋਇਆ ਰਿਲੀਜ਼

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਜਿਸ ‘ਚ ਵਿਖਾਇਆ ਗਿਆ ਸੀ ਜਦੋਂ ਇੱਕ ਮੁੰਡਾ ਅਤੇ ਕੁੜੀ ਕਿਸੇ ਦੇ ਇਸ਼ਕ ‘ਚ ਪੈ ਜਾਂਦੇ ਹਨ ਤਾਂ ਸ਼ੁਰੂ ‘ਚ ਤਾਂ ਸਭ ਕੁਝ ਠੀਕ ਲੱਗਦਾ ਹੈ ।

Kulraj Randhawa

ਫਿਰ ਤਾਂ ਇੰਝ ਲੱਗਦਾ ਹੈ ਕਿ ਇੱਕ ਦੂਜੇ ਤੋਂ ਬਿਨ੍ਹਾਂ ਇੱਕ ਪਲ ਵੀ ਨਹੀਂ ਰਹਿ ਸਕਦੇ । ਪਰ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਵੀ ਰਾਜ਼ੀ ਨਹੀਂ ਹੁੰਦੇ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network