ਜੈਸਮੀਨ ਸੈਂਡਲਾਸ ਅਤੇ ਗਿੱਪੀ ਗਰੇਵਾਲ ਦਾ ‘ਜ਼ਹਿਰੀ ਵੇ’ ਗੀਤ ਹੋਇਆ ਰਿਲੀਜ਼, ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

Written by  Shaminder   |  February 01st 2023 03:04 PM  |  Updated: February 01st 2023 03:13 PM

ਜੈਸਮੀਨ ਸੈਂਡਲਾਸ ਅਤੇ ਗਿੱਪੀ ਗਰੇਵਾਲ ਦਾ ‘ਜ਼ਹਿਰੀ ਵੇ’ ਗੀਤ ਹੋਇਆ ਰਿਲੀਜ਼, ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

ਜੈਸਮੀਨ ਸੈਂਡਲਾਸ (Jasmine Sandlas) ਅਤੇ ਗਿੱਪੀ ਗਰੇਵਾਲ (Gippy Grewal) ਦਾ ਨਵਾਂ ਗੀਤ ‘ਜ਼ਹਿਰੀ ਵੇ’  (Jehri Ve) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Gippy Grewal ,, image Source : Youtube

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੇ ਸ਼ਾਹਿਦ ਕਪੂਰ, ਦੋਵਾਂ ਦੇ ਪੰਜਾਬੀ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਇਹ ਗੀਤ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’  ਦਾ ਹੈ ਅਤੇ ਇਸ ਨੂੰ ਗੀਤ ਨੂੰ ਜੈਸਮੀਨ ਸੈਂਡਲਾਸ, ਗਿੱਪੀ ਗਰੇਵਾਲ ਅਤੇ ਤਾਨੀਆ ਉੱਤੇ ਫ਼ਿਲਮਾਇਆ ਗਿਆ ਹੈ ।

Jasmine Sandlas image Source : Youtube

ਹੋਰ ਪੜ੍ਹੋ :  ਗੁਰਦਾਸ ਮਾਨ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕ ਵੀ ਲੁਟਾ ਰਹੇ ਪਿਆਰ

ਜੈਸਮੀਨ ਨੇ ਪਹਿਲੀ ਵਾਰ ਕੀਤਾ ਗਿੱਪੀ ਦੇ ਨਾਲ ਗੀਤ

ਜੈਸਮੀਨ ਸੈਂਡਲਾਸ ਅਤੇ ਗਿੱਪੀ ਗਰੇਵਾਲ ਇਹ ਪਹਿਲਾ ਮੌਕਾ ਹੈ ਜਦੋਂ ਇੱਕਠੇ ਕਿਸੇ ਗੀਤ ‘ਚ ਨਜ਼ਰ ਆਏ ਹਨ । ਇਸ ਤੋਂ ਪਹਿਲਾਂ ਇਹ ਜੋੜੀ ਕਦੇ ਵੀ ਇੱਕਠਿਆਂ ਦਿਖਾਈ ਨਹੀਂ ਦਿੱਤੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Gippy Grewal song image Source : Youtube

ਗਿੱਪੀ ਗਰੇਵਾਲ ਹੋਰ ਵੀ ਕਈ ਪ੍ਰਾਜੈਕਟਸ ‘ਚ ਆਉਣਗੇ ਨਜ਼ਰ

ਗਿੱਪੀ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਦੀ ਫ਼ਿਲਮ ‘ਕੈਰੀ ਆਨ ਜੱਟਾ-3’ ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ‘ਸ਼ੇਰਾਂ ਦੀ ਕੌਮ ਪੰਜਾਬੀ’ ਅਗਲੇ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।ਮਿੱਤਰਾਂ ਦਾ ਨਾਂਅ ਚੱਲਦਾ ਇਸੇ ਸਾਲ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਤਾਨੀਆ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network