ਜਦੋਂ ਇਹ ਕੰਮ ਕਰਦੇ ਨੇ ਗਾਇਕ ਅਮਰ ਸੈਂਬੀ ਤਾਂ ਹੋ ਜਾਂਦੇ ਨੇ ਆਪੇ ਤੋਂ ਬਾਹਰ, ਦੇਖੋ ਵੀਡੀਓ

By  Aaseen Khan August 11th 2019 04:29 PM -- Updated: August 11th 2019 04:30 PM

ਵਾਇਸ ਆਫ਼ ਪੰਜਾਬ ਸੀਜ਼ਨ 7 ਦਾ ਵਿਜੇਤਾ ਅਮਰ ਸੈਂਬੀ ਜਿੰਨ੍ਹਾਂ ਨੇ ਆਪਣੀ ਸ਼ਾਨਦਾਰ ਗਾਇਕੀ ਅਤੇ ਦਮਦਾਰ ਅਵਾਜ਼ ਦੇ ਸਿਰ 'ਤੇ ਇਹ ਖ਼ਿਤਾਬ ਆਪਣੇ ਨਾਮ ਕੀਤਾ ਹੈ। ਅਮਰ ਸੈਂਬੀ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਅਮਰ ਸੈਂਬੀ ਅਤੇ ਉਹਨਾਂ ਦੇ ਦੋਸਤ ਭੰਗੜੇ ਦੀਆਂ ਬੋਲੀਆਂ ਅਤੇ ਪੰਜਾਬ ਦੇ ਲੋਕ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਲੋਕ ਗੀਤਾਂ ਨਾਲ ਸਜੀ ਇਸ ਮਹਿਫ਼ਿਲ 'ਚ ਅਹਿਸਾਸ ਹੁੰਦਾ ਹੈ ਕਿ ਲੋਕ ਗੀਤ ਅਤੇ ਬੋਲੀਆਂ ਨੂੰ ਪਾਉਣ ਕਿੰਝ ਹਿੱਕ ਦੇ ਜ਼ੋਰ ਲਗਾਉਣਾ ਪੈਂਦਾ ਹੈ।

ਅਮਰ ਸੈਂਬੀ ਨੇ ਵੀ ਆਪਣੇ ਪੁਰਾਣੇ ਦਿਨ ਯਾਦ ਕਰਦੇ ਹੋਏ ਲਿਖਿਆ ਹੈ 'ਮੈਂ ਜਦੋਂ ਵੀ ਭੰਗੜੇ ਦੀਆਂ ਬੋਲੀਆਂ ਪਾਉਨਾ, ਲੋਕ ਗੀਤ ਗਾਉਂਨਾ ਮੈਂ ਆਪਣੇ ਆਪੇ ਤੋਂ ਬਾਹਰ ਹੋ ਜਾਨਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਕਿੰਨ੍ਹੇ ਸਿਖ਼ਰ 'ਤੇ ਹੁੰਨਾ। ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ ਜੋ ਵੀ ਮੇਰੇ ਨਾਲ ਰਹੇ ਜਿਹੜੇ ਖੜੇ ਨੇ ਇਹਨਾਂ ਨੇ ਹੀ ਮੈਨੂੰ ਜਿਤਾਇਆ ਤੇ ਅੱਗੇ ਵੀ ਜਿੱਤਾਂਗਾ। ਪੁਰਾਣੀਆਂ ਯਾਦਾਂ ਤਾਜ਼ਾ ਕਰਤੀਆਂ। ਐੱਸ.ਸੀ.ਡੀ. ਕਾਲਜ ਲੁਧਿਆਣਾ।

ਹੋਰ ਵੇਖੋ  :ਅਨੰਨਿਆ ਸ਼ਰਮਾ ਇਸ ਲਈ ਬਣੀ ਛੋਟਾ ਚੈਂਪ ਸੀਜ਼ਨ 6 ਦੀ ਵਿਜੇਤਾ, ਹੁਣ ਪੀਟੀਸੀ ਪਲੇਅ ਐਪ 'ਤੇ ਦੇਖੋ VOPCC 6 ਦੇ ਸਾਰੇ ਐਪੀਸੋਡ

ਅਮਰ ਸੈਂਬੀ ਜਿੰਨ੍ਹਾਂ ਨੇ ਪੀਟੀਸੀ ਪੰਜਾਬੀ ਦਾ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 7 ਦਾ ਖ਼ਿਤਾਬ ਆਪਣੇ ਨਾਮ ਕਰਕੇ ਸ਼ੌਹਰਤ ਹਾਸਿਲ ਕੀਤੀ ਹੈ। ਉਸ ਤੋਂ ਬਾਅਦ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ‘ਚ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ, ਆਦਿ ਕਈ ਗੀਤ ਸ਼ਾਮਿਲ ਹਨ।

Related Post