ਗੋਰੇ ਵੀ ਹਨ ਅਮਰ ਸਿੰਘ ਚਮਕੀਲੇ ਦੇ ਫੈਨ, ਗੋਰੇ ਨੇ ਗਾਇਆ 'ਪਹਿਲੇ ਲਲਕਾਰੇ ਨਾਲ' 

By  Rupinder Kaler April 6th 2019 05:56 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਮਕੀਲਾ ਉਹ ਚਮਕਦਾ ਸਿਤਾਰਾ ਸੀ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ ਸੀ । ਉਸ ਦੇ ਗਾਣੇ ਅੱਜ ਚੀ ਸੁਣੇ ਤੇ ਗਾਏ ਜਾਂਦੇ ਹਨ । ਚਮਕੀਲੇ ਦੇ ਗਾਣੇ ਸਿਰਫ ਪੰਜਾਬੀ ਹੀ ਨਹੀਂ ਬਲਕਿ ਅੰਗਰੇਜ਼ ਵੀ ਗਾਉਂਦੇ ਹਨ । ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਅੰਗਰੇਜ਼ ਚਮਕੀਲੇ ਦਾ ਗਾਣਾ ਪਹਿਲੇ ਲਲਕਾਰੇ ਨਾਲ ਗਾ ਰਿਹਾ ਹੈ ।

https://www.youtube.com/watch?v=5iaUeOk6hvE

ਅੰਗਰੇਜ਼ ਨੂੰ ਭਾਵੇਂ ਇਸ ਗਾਣੇ ਦੀ ਸਮਝ ਨਾ ਹੀ ਲਗਦੀ ਹੋਵੇ ਪਰ ਜਿਸ ਤਰ੍ਹਾਂ ਉਸ ਵੱਲੋਂ ਗਾਣਾ ਗਾਇਆ ਜਾ ਰਿਹਾ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਗੋਰਾ ਚਮਕੀਲੇ ਦਾ ਕੱਟੜ ਫੈਨ ਹੈ । ਲੋਕ ਇਸ ਵੀਡਿਓ ਨੂੰ ਕਾਫੀ ਲਾਈਕ ਕਰ ਰਹੇ ਹਨ । ਅਮਰ ਸਿੰਘ ਚਮਕੀਲੇ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਜਿਸ ਸਮੇਂ ਉਸ ਦਾ ਦੌਰ ਚਲ ਰਿਹਾ ਸੀ  ਉਸ ਸਮੇਂ ਹਰ ਪਾਸੇ ਚਮਕੀਲਾ ਹੀ ਚਮਕੀਲਾ ਹੁੰਦੀ ਸੀ ।

https://www.instagram.com/p/Bv28aCMBWuH/?utm_source=ig_web_copy_link

ਇਸੇ ਲਈ ਉਹਨਾਂ ਦੇ ਨਾਂ 365 ਦਿਨਾਂ ਵਿੱਚ 366 ਅਖਾੜੇ ਲਗਾਉਣ ਦਾ ਰਿਕਾਰਡ ਕਾਇਮ ਹੈ ।ਇਹ ਉਹ ਸਮਾਂ ਸੀ ਜਦੋਂ ਵੱਡੇ ਗਾਇਕ ਲਾਈਵ ਸਟੇਜ ਸ਼ੋਅ ਲਈ ਤਰਸਦੇ ਸਨ ਪਰ ਅਮਰ ਸਿੰਘ ਚਮਕੀਲਾ ਦੇ ਹਰ ਥਾਂ ਤੇ ਸਟੇਜ ਸ਼ੋਅ ਹੋ ਰਹੇ ਸਨ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਅਖਾੜਿਆਂ ਦੀ ਅਡਵਾਂਸ ਬੁਕਿੰਗ ਹੁੰਦੀ ਸੀ । ਚਮਕੀਲਾ ਪਹਿਲਾਂ ਸ਼ਿੰਦੇ ਲਈ ਗਾਣੇ ਲਿਖਦਾ ਸੀ ਪਰ ਗਾਣੇ ਲਿਖਦੇ ਲਿਖਦੇ ਉਸ ਨੂੰ ਗਾਉਣ ਦਾ ਵਲ੍ਹ ਵੀ ਆ ਗਿਆ ਤੇ ਦੇਖਦੇ ਹੀ ਦੇਖਦੇ ਉਹ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਪਰ ਸਟਾਰ ਬਣ ਗਏ ।

Related Post