ਚਮਕੀਲੇ ਵਾਂਗ ਹੀ ਪ੍ਰਸਿੱਧ ਗਾਇਕਾ ਸੀ ਅਮਰਜੋਤ ਚਮਕੀਲਾ

By  Rupinder Kaler June 8th 2019 04:02 PM -- Updated: June 8th 2019 04:14 PM

ਗਾਇਕ ਅਮਰ ਸਿੰਘ ਚਮਕੀਲਾ ਨੂੰ ਤਾਂ ਹਰ ਕੋਈ ਜਾਣਦਾ ਹੈ ਪਰ ਉਹਨਾਂ ਦੇ ਨਾਲ ਗਾਉਣ ਵਾਲੀ ਗਾਇਕਾ ਅਮਰਜੋਤ ਨੂੰ ਬਹੁਤ ਘੱਟ ਲੋਕ ਜਾਣਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਅਮਰਜੋਤ ਦੀ ਨਿੱਜੀ ਜ਼ਿੰਦਗੀ ਤੋਂ ਜਾਣੂ ਕਰਵਾਉਂਦੇ ਹਾਂ । ਅਮਰਜੋਤ ਨੇ ਅਰਮ ਸਿੰਘ ਚਮਕੀਲਾ ਨਾਲ ਅਜਿਹੇ ਗਾਣੇ ਗਾਏ ਸਨ ਜਿਹੜੇ ਕਿ ਇਸ ਜੋੜੀ ਨੂੰ ਅਮਰ ਕਰ ਗਏ ਹਨ । ਇਹ ਗਾਣੇ ਅੱਜ ਵੀ ਉਸੇ ਤਰ੍ਹਾਂ ਸੁਣੇ ਜਾਦੇ ਹਨ ਜਿਸ ਤਰ੍ਹਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਸੁਣੇ ਜਾਂਦੇ ਸਨ । ਅਮਰਜੋਤ ਦਾ ਨਾਂ ਹਮੇਸ਼ਾ ਅਮਰ ਸਿੰਘ ਚਮਕੀਲਾ ਨਾਲ ਹੀ ਜੋੜਿਆ ਜਾਂਦਾ ਹੈ ।

amarjot amarjot

ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣ ਦੇ ਹੋਣਗੇ ਕਿ ਗਾਇਕ ਅਮਰ ਸਿੰਘ ਚਮਕੀਲਾ ਨਾਲ ਜੋੜੀ ਬਨਾਉਣ ਤੋਂ ਪਹਿਲਾਂ ਅਮਰਜੋਤ ਪਿਆਰਾ ਸਿੰਘ ਪੰਛੀ, ਕਰਨੈਲ ਗਿੱਲ, ਧੰਨਾ ਸਿੰਘ ਰੰਗੀਲਾ ਅਤੇ ਕੁਲਦੀਪ ਮਾਣਕ ਨਾਲ ਸਟੇਜਾਂ ਤੇ ਗਾਉਂਦੀ ਹੁੰਦੀ ਸੀ । ਕਰੀਅਰ ਦੇ ਸ਼ੁਰੂ ਦੇ ਦਿਨਾਂ ਵਿੱਚ ਅਮਰਜੋਤ ਨੇ ਕੁਲਦੀਪ ਮਾਣਕ ਨਾਲ ਜੋੜੀ ਬਣਾਈ ।ਮਾਣਕ ਨਾਲ ਅਮਰਜੋਤ ਨੇ ਲਗਪਗ ਚਾਰ ਸਾਲ ਕੰਮ ਕੀਤਾ । ਇਹਨਾਂ ਸਾਲਾਂ ਵਿੱਚ ਅਮਰਜੋਤ ਦੇ ਕਈ ਗਾਣੇ ਮਾਣਕ ਨਾਲ ਰਿਕਾਰਡ ਹੋਏ । ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਗਾਣਿਆਂ ਵਿੱਚ  'ਜਾਗੋ ਛੜਿਓ ਵਿਆਹ ਕਰਵਾ ਲਓ ਵੇਚ ਕੇ ਮੱਝੀਆਂ ਗਾਈਆਂ', 'ਇਕ ਤੂੰ ਹੋਵੇਂ ਇਕ ਮੈਂ ਹੋਵਾਂ', 'ਲੈ ਗਿਆ ਮੇਰੀ ਜਿੰਦ ਕੱਢ ਕੇ', ਅਤੇ 'ਸਿਖਰ ਦੁਪਹਿਰੇ ਡੰਗ ਦਿੱਤਾ ਗੱਭਰੂ ਨੀਂ ਪਾ ਕੇ ਸੁਰਮਾ ਅੱਖਾਂ ਦੇ ਵਿਚ ਕਾਲਾ' ਵਰਗੇ ਗਾਣੇ ਬਹੁਤ ਹੀ  ਮਕਬੂਲ ਹੋਏ।

https://www.youtube.com/watch?v=vAf0umTe_eQ

ਮਾਣਕ ਤੋਂ ਪਹਿਲਾਂ ਅਮਰਜੋਤ ਨੇ ਪਿਆਰਾ ਸਿੰਘ ਪੰਛੀ ਨਾਲ ਵੀ ਦੋ ਗੀਤ ਰਿਕਾਰਡ ਕਰਵਾਏ ਸਨ । 'ਅੱਜ ਪਰਚਾ ਸਾਇੰਸ ਦਾ' ਅਤੇ 'ਕੱਚੀ ਨੀਂਦ ਨਾ ਜਗਾਈਏ ਮੁਕਲਾਵੇ ਆਈ ਨੂੰ' ਇਹ ਦੋ ਗਾਣੇ ਬਹੁਤ ਹੀ ਮਕਬੂਲ ਹੋਏ ਸਨ । ਮਾਣਕ ਨਾਲ ਲਗਾਤਾਰ ਚਾਰ ਸਾਲ ਕੰਮ ਕਰਨ ਤੋਂ ਬਾਅਦ ਅਮਰਜੋਤ ਨੇ ਉਸ ਨਾਲੋਂ ਆਪਣੀ ਜੋੜੀ ਤੋੜ ਲਈ । ਇਸ ਦੌਰਾਨ ਚਮਕੀਲੇ ਦੇ ਕਈ ਗਾਣੇ ਰਿਕਾਰਡ ਹੋ ਚੁੱਕੇ ਸਨ । ਚਮਕੀਲੇ ਦੀ ਮਕਬੂਲੀਅਤ ਨੂੰ ਦੇਖਕੇ ਅਮਰਜੋਤ ਨੇ ਚਮਕੀਲੇ ਨਾਲ ਜੋੜੀ ਬਣਾ ਲਈ । ਅਮਰਜੋਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਅਮਰਜੋਤ ਫਰੀਦਕੋਟ ਦੀ ਡੋਗਰ ਬਸਤੀ ਦੀ ਰਹਿਣ ਵਾਲੀ ਸੀ ।

https://www.youtube.com/watch?v=FG7hj5wP1sk

ਅਮਰਜੋਤ ਦੀਆਂ ਦੋ ਭੈਣਾਂ ਸਨ, ਤਿੰਨ ਭੈਣਾਂ ਨੂੰ ਹੀ ਗਾਇਕੀ ਦਾ ਸ਼ੌਂਕ ਸੀ । ਅਮਰਜੋਤ ਦੇ ਪਿਤਾ ਗੁਰਚਰਨ ਸਿੰਘ ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਇੰਸਪੈਕਟਰ ਸਨ ਜਦੋਂ ਕਿ ਮਾਂ ਘਰੇਲੂ ਔਰਤ ਸੀ । ਅਮਰਜੋਤ ਗਾਇਕੀ ਤੋਂ ਇਲਾਵਾ ਖੇਡਾਂ ਵਿੱਚ ਵੀ ਰੁਚੀ ਰੱਖਦੀ ਸੀ । ਉਹ ਅਥਲੈਟਿਕਸ ਦੀ ਖਿਡਾਰਨ ਸੀ। ਪਰ ਅਮਰਜੋਤ ਤੇ ਅਮਰ ਸਿੰਘ ਚਮਕੀਲੇ ਦੀ ਜੋੜੀ ਬਣਦੇ ਹੀ ਹਰ ਥਾਂ ਤੇ ਉਹਨਾਂ ਦੇ ਹੀ ਗਾਣੇ ਸੁਣਾਈ ਦੇਣ ਲੱਗੇ ਸਨ ।

https://www.youtube.com/watch?v=DPLCz4O1LBE

ਅਮਰਜੋਤ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ 'ਤਲਵਾਰ ਮੈਂ ਕਲਗੀਧਰ ਦੀ ਹਾਂ', 'ਕੀ ਜ਼ੋਰ ਗ਼ਰੀਬਾਂ ਦਾ ਮਾਰੀ ਝਿੱੜਕ ਸੋਹਣਿਆ ਮੁੜ ਗਏ', 'ਕੁੜੀਓ ਰਾਹ ਛੱਡ ਦਿਓ ਮੇਰੇ ਯਾਰ ਨੇ ਗਲੀਂ ਦੇ ਵਿਚੋਂ ਲੰਘਣਾ' ਬਹੁਤ ਹੀ ਹਿੱਟ ਗੀਤ ਸਨ । ਆਪਣੇ ਗਾਇਕੀ ਦੇ ਸਫ਼ਰ ਦੌਰਾਨ ਇਹ ਜੋੜੀ ਅਸਲ ਜ਼ਿੰਦਗੀ ਵਿੱਚ ਵੀ ਜੋੜੀ ਬਣ ਗਈ ।

https://www.youtube.com/watch?v=yMEODzfvJ2U

ਪਰ ਇਸ ਜੋੜੀ ਨੂੰ ਛੇਤੀ ਹੀ ਨਜ਼ਰ ਲੱਗ ਗਈ । ਕਰੀਅਰ ਦੇ ਸਿਖ਼ਰ ਤੇ ਪਹੁੰਚੀ ਅਮਰਜੋਤ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ । ਗੋਲੀ ਲੱਗਣ ਤੋਂ ਬਾਅਦ ਅਮਜੋਤ ਨੂੰ ਤੜਫਦਾ ਦੇਖ ਚਮਕੀਲਾ ਉਸ ਕੋਲ ਆਇਆ ਤਾਂ ਅਗਲੇ ਹੀ ਪਲ ਗੋਲੀਆਂ ਨੇ ਚਮਕੀਲੇ ਨੂੰ ਵੀ ਥਾਂਏ ਢੇਰ ਕਰ ਦਿੱਤਾ।ਅਮਰਜੋਤ ਨੇ ਦੋ ਲੜਕਿਆਂ ਨੂੰ ਜਨਮ ਦਿੱਤਾ। ਛੋਟਾ ਬੇਟਾ ਉਸਦੀ ਮੌਤ ਵੇਲੇ ਸਿਰਫ਼ ਤਿੰਨ ਕੁ ਮਹੀਨਿਆਂ ਦਾ ਸੀ ਜੋ ਬਾਅਦ ਵਿੱਚ ਚੱਲ ਵਸਿਆ।

Related Post