ਸੱਤੂ ਸ਼ਰਬਤ ਬਹੁਤ ਹੈ ਫਾਇਦੇਮੰਦ, ਕਈ ਬਿਮਾਰੀਆਂ ਹੁੰਦੀਆਂ ਹਨ ਦੂਰ

By  Rupinder Kaler November 27th 2020 04:09 PM -- Updated: November 27th 2020 04:10 PM

ਸੱਤੂ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਪੇਟ ਲਈ ਬਹੁਤ ਜਿਆਦਾ ਫਾਇਦੇਮੰਦ ਹਨ। ਹਰ ਰੋਜ ਸਵੇਰੇ ਦੇ ਨਾਸ਼ਤੇ ਵਿੱਚ ਛੋਲਿਆਂ ਦੇ ਸੱਤੂ ਦਾ ਸ਼ਰਬਤ ਪੀਣ ਨਾਲ ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਕਿਉਂਕਿ ਸੱਤੂ ਵਿੱਚ ਬਹੁਤ ਸਾਰੇ ਅਜਿਹੇ ਫਾਈਬਰਸ ਮੌਜੂਦ ਹੁੰਦੇ ਹਨ ਜੋ ਪੇਟ ਦੀ ਗਰਮੀ ਨੂੰ ਦੂਰ ਕਰਦੇ ਹਨ। ਜੇਕਰ ਤੁਹਾਨੂੰ ਮੂੰਹ ਵਿੱਚ ਛਾਲਿਆਂ ਦੀ ਵੀ ਸਮੱਸਿਆ ਹੈ ਤਾਂ ਇਸ ਸ਼ਰਬਤ ਨਾਲ ਉਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

sattu

ਹੋਰ ਪੜ੍ਹੋ :

ਸਕਿਨ ਨੂੰ ਇਸ ਤਰ੍ਹਾਂ ਖ਼ੂਬਸੂਰਤ ਬਣਾਉਂਦੀ ਹੈ ਹਲਦੀ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦਾ ਤੁਸੀਂ ਕਰ ਸਕਦੇ ਹੋ ਇਸਤੇਮਾਲ

sattu

Diabetes ਦੇ ਮਰੀਜਾਂ ਲਈ ਵੀ ਹੈ ਫਾਇਦੇਮੰਦ- ਸੱਤੂ ਦਾ ਸੇਵਨ Diabetes ਦੇ ਮਰੀਜਾਂ ਲਈ ਵੀ ਇੱਕ ਵਰਦਾਨ ਦਾ ਕੰਮ ਕਰਦਾ ਹੈ, ਕਿਉਂਕਿ ਇਸਦੇ ਸੇਵਨ ਦੇ ਨਾਲ ਬਲੱਡ ਘਟਦਾ ਹੈ ਅਤੇ ਸਰੀਰ ਵਿੱਚ ਇਨਸੁਲਿਨ ਦਾ ਲੈਵਲ ਵੀ ਠੀਕ ਰਹਿੰਦਾ ਹੈ। ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਤੁਸੀ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।

sattu

ਛੋਲਿਆਂ ਦਾ ਇਹ ਸੱਤੂ ਆਇਰਨ ਨਾਲ ਭਰਪੂਰ ਹੁੰਦਾ ਹੈ। ਜਿਸਨੂੰ ਪੀਣ ਨਾਲ ਸਰੀਰ ਵਿਚਲੇ ਘੱਟ ਖੂਨ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਛੋਲਿਆਂ ਦੇ ਸੱਤੂ ਨਾਲ ਵਧਿਆ ਹੋਇਆ ਭਾਰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਇਸ ਵਿਚ ਬਹੁਤ ਸਾਰੇ ਫਾਈਬਰ ਹੋਣ ਨਾਲ ਇਹ ਸਾਡੇ ਪੇਟ ਨੂੰ ਜਿਆਦਾ ਸਮੇ ਲਈ ਭਰਿਆ ਹੋਇਆ ਰੱਖਦਾ ਹੈ, ਜਿਸ ਨਾਲ ਕਾਫ਼ੀ ਸਮੇ ਤੱਕ ਭੁੱਖ ਨਹੀਂ ਲੱਗਦੀ।

Related Post