ਤਾਂਬੇ ਦੇ ਭਾਂਡਿਆਂ ਵਿੱਚ ਪਾਣੀ ਪੀਣ ਦੇ ਹਨ ਇਹ 10 ਫਾਇਦੇ, ਜਾਣਕੇ ਤਾਂਬੇ ਦਾ ਭਾਂਡਾ ਖਰੀਦਣ ਲਈ ਹੋ ਜਾਓਗੇ ਮਜ਼ਬੂਰ

By  Rupinder Kaler September 4th 2020 05:06 PM -- Updated: September 17th 2020 05:48 PM

ਕਈ ਸਾਲ ਪਹਿਲਾਂ ਲੋਕ ਖਾਣ ਪੀਣ ਲਈ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ । ਹਾਲਾਂਕਿ ਕੁਝ ਘਰਾਂ ਵਿੱਚ ਹੁਣ ਵੀ ਤਾਂਬੇ ਦੇ ਭਾਂਡੇ ਵਿੱਚ ਪੀਣ ਵਾਲਾ ਪਾਣੀ ਰੱਖਿਆ ਜਾਂਦਾ ਹੈ । ਇਸ ਤੋਂ ਇਲਾਵਾ ਵੱਖ ਵੱਖ ਵੈੱਬਸਾਇਟਾਂ ਤੇ ਵੀ ਇਸ ਦਾ ਖੂਬ ਪ੍ਰਚਾਰ ਹੁੰਦਾ ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤਾਂਬੇ ਦੇ ਭਾਂਡਿਆਂ ਦੀ ਵਰਤੋਂ  ਦੇ ਕੀ ਫਾਇਦੇ ਹਨ ।

ਸਰੀਰ ਦੀਆਂ ਅਸ਼ੁੱਧੀਆਂ ਹੁੰਦੀਆਂ ਹਨ ਦੂਰ  :-  ਇਸ ਵਿੱਚ ਪਾਣੀ ਪੀਣ ਨਾਲ ਸਰੀਰ ਦੀਆਂ ਅਸ਼ੁੱਧੀਆਂ ਦੂਰ ਹੁੰਦੀਆਂ ਹਨ । ਇਸ ਤੋਂ ਇਲਾਵਾ ਇਹ ਸਾਡੇ ਖੂਨ ਨੂੰ ਸਾਫ ਵੀ ਰੱਖਦਾ ਹੈ ।

ਦਿਲ ਤੇ ਕਿਡਨੀ ਦੇ ਮਰੀਜ਼ਾਂ ਲਈ ਫਾਇਦੇਮੰਦ :- ਦਿਲ ਤੇ ਕਿਡਨੀ ਦੇ ਮਰੀਜ਼ਾਂ ਨੂੰ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਦਾ ਬਹੁਤ ਫਾਇਦਾ ਹੁੰਦਾ ਹੈ । ਇਸ ਨਾਲ ਸਰੀਰ ਵਿੱਚ ਕਾਪਰ ਦੀ ਕਮੀ ਦੂਰ ਹੁੰਦੀ ਹੈ

ਚਮੜੀ ਦੇ ਰੋਗ ਹੁੰਦੇ ਹਨ ਦੂਰ :- ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ । ਤਾਂਬੇ ਵਿੱਚ ਕੁਝ ਤੱੱਤ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਸੋਜ ਤੇ ਦਰਦ ਨੂੰ ਦੂਰ ਕਰਕ ਵਿੱਚ ਸਹਾਇਕ ਹੁੰਦੇ ਹਨ ।

ਅਨੀਮੀਆ ਦਾ ਰੋਗ ਹੁੰਦਾ ਹੈ ਦੂਰ :- ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਨਾਲ ਥਾਈਰਾਈਡ ਨਹੀਂ ਹੁੰਦਾ । ਇਸ ਨਾਲ ਅਨੀਮੀਆ ਦਾ ਰੋਗ ਨਹੀਂ ਹੁੰਦਾ । ਇਹ ਪਾਚਨ ਸ਼ਕਤੀ ਵਧਾਉਂਦਾ ਹੈ ।

ਦਰਦ ਤੋਂ ਮਿਲਦਾ ਹੈ ਛੁੱਟਕਾਰਾ  : ਤਾਂਬੇ 'ਚ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ ਜੋ ਸ਼ਰੀਰ 'ਚ ਦਰਦ, ਖਿਚਾਅ ਅਤੇ ਸੋਜ ਦੀ ਸਮੱਸਿਆ ਨਹੀਂ ਹੋਣ ਦਿੰਦੇ ਹਨ ।

ਪੇਟ ਦੇ ਅੰਦਰ ਦੀ ਸੋਜ ਨੂੰ ਕਰਦੇ ਹੈ ਘੱਟ : ਤਾਂਬੇ ਵਿੱਚ ਪਾਏ ਜਾਣ ਵਾਲੇ ਗੁਣ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਪੇਟ ਦੇ ਅੰਦਰ ਦੀ ਸੋਜ ਨੂੰ ਘੱਟ ਕਰਦੇ ਹਨ । ਜਿਸ ਨਾਲ ਅਲਸਰ, ਐਸੀਡਿਟੀ , ਗੈਸ , ਬਦਹਜ਼ਮੀ ਜਿਹੀਆਂ ਸਮੱਸਿਆਵਾਂ ਜਲਦ ਠੀਕ ਹੋ ਜਾਂਦੀਆਂ ਹਨ  ।

ਪੇਟ ਰੱਖਦਾ ਹੈ ਸਾਫ  : ਇਸ ਦੇ ਨਾਲ ਹੀ ਇਹ ਪੇਟ ਨੂੰ ਸਾਫ਼ ਕਰ ਡਿਟਾਕਸ ਕਰਨ 'ਚ ਵੀ ਮਦਦ ਕਰਦਾ ਹੈ । ਜਿਸ ਨਾਲ ਲੀਵਰ ਅਤੇ ਕਿਡਨੀ ਵੀ ਤੰਦਰੁਸਤ ਰਹਿੰਦੀਆਂ ਹਨ ।

ਝੁਰੜੀਆਂ ਠੀਕ ਹੋ ਜਾਂਦੀਆਂ ਹਨ : ਇਹ ਪਾਣੀ ਨਵੀਆਂ ਸਵੱਸਥ ਚਮੜੀ ਦੀਆਂ ਕੋਸ਼ਿਕਾਵਾਂ ਦੀ ਸ਼ੁਰੂਆਤ ਕਰਦਾ ਹੈ. ਜਿਸ ਨਾਲ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਂਦੀਆਂ ਹਨ ।

ਪਾਚਣਤੰਤਰ ਕਰਦਾ ਹੈ ਮਜ਼ਬੂਤ : ਤਾਂਬੇ ਦਾ ਪਾਣੀ ਪਾਚਣਤੰਤਰ ਨੂੰ ਮਜ਼ਬੂਤ ਕਰਦਾ ਹੈ. ਰਾਤ ਦੇ ਸਮੇਂ ਤਾਂਬੇ ਦੇ ਭਾਂਡੇ 'ਚ ਪਾਣੀ ਰੱਖ ਕੇ ਸਵੇਰੇ ਪਾਣੀ ਪੀਣ ਨਾਲ ਪਾਚਣਤੰਤਰ ਸਹੀ ਰਹਿੰਦਾ ਹੈ ।

ਬੈਕਟੀਰੀਆ ਨੂੰ ਮਾਰਨ ਦੀ ਸ਼ਮਤਾ ਰੱਖਦਾ  : ਇਹ ਪਾਣੀ 'ਚ ਹਾਨੀਕਾਰਕ ਰੋਗਾਣੂੰ, ਕਵਕ ਅਤੇ ਬੈਕਟੀਰੀਆ ਨੂੰ ਮਾਰਨ ਦੀ ਸ਼ਮਤਾ ਰੱਖਦਾ ਹੈ. ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।

 

 

Related Post