ਇੱਕਲਾ ਨਿੰਬੂ ਦੂਰ ਕਰ ਸਕਦਾ ਹੈ ਤੁਹਾਡੇ ਸਰੀਰ ਦੀਆਂ ਇਹ ਦਿੱਕਤਾਂ

By  Rupinder Kaler October 24th 2020 04:28 PM -- Updated: October 24th 2020 04:34 PM

ਨਿੰਬੂ ਦਾ ਸੇਵਨ ਲੋਕ ਸਿਰਫ਼ ਹੈਲਥ ਨੂੰ ਦਰੁਸਤ ਰੱਖਣ ਲਈ ਹੀ ਨਹੀਂ ਕਰਦੇ ਸਗੋਂ ਲੋਕਾਂ ਨੂੰ ਇਸ ਦਾ ਖੱਟਾ ਸਵਾਦ ਵੀ ਬਹੁਤ ਪਸੰਦ ਹੁੰਦਾ ਹੈ। ਅੱਜ ਦੀ ਇਸ ਬਿਜ਼ੀ ਲਾਈਫ਼ ਵਿੱਚ ਜ਼ਿਆਦਾਤਰ ਲੋਕਾਂ ਨੂੰ ਪਾਚਨ ਨਾਲ ਜੁੜੀ ਦਿੱਕਤਾਂ ਹੁੰਦੀ ਰਹਿੰਦੀਆਂ ਹਨ ਪਰ ਜੋ ਲੋਕ ਹਲਕੇ ਗੁਣਗੁਣੇ ਪਾਣੀ ਵਿੱਚ ਨਿੰਬੂ ਨਚੋੜ ਕੇ ਪੀਂਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।

lemons-tree

ਹੋਰ ਪੜ੍ਹੋ :

ਹਵਾ ‘ਚ ਵੱਧਦੇ ਪ੍ਰਦੂਸ਼ਣ ਨਾਲ ਮੁਕਾਬਲਾ ਕਰਨ ‘ਚ ਇਹ ਭੋਜਨ ਰਹੇਗਾ ਮਦਦਗਾਰ

ਕਈ ਬਿਮਾਰੀਆਂ ਲਈ ਰਾਮਬਾਣ ਹੈ ਕਾਲੀ ਇਲਾਇਚੀ

ਹਰ ਸਵੇਰੇ ਦਿਨ ਦੀ ਸ਼ੁਰੂਆਤ ਇਸ ਪਾਣੀ ਦੇ ਨਾਲ ਕਰਨ ਨਾਲ ਪੇਟ ਸਬੰਧੀ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਨਾਲ ਹੀ ਇਹ ਪਾਣੀ ਭਾਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ।ਇਹ ਡਰਿੰਕ ਸਰੀਰ ਵਿਚੋਂ ਸਾਰੇ ਟਾਕਸਿਸ ਬਾਹਰ ਕੱਢਣ ਦਾ ਕੰਮ ਕਰਦੀ ਜੇਕਰ ਤੁਸੀਂ ਗੁਣਗੁਣੇ ਪਾਣੀ ਨਿੰਬੂ ਦਾ ਸੇਵਨ ਕਰਦੇ ਹੋ ਇਸ ਨਾਲ ਤੁਹਾਨੂੰ ਖੰਘ , ਜ਼ੁਕਾਮ ਅਤੇ ਸਰਦੀ ਤੋਂ ਵੀ ਬਚਾਉਣ ਦਾ ਵੀ ਕੰਮ ਕਰਦਾ ਹੈ।

lemon

ਡਾਕਟਰਾਂ ਦੀ ਮੰਨੀਏ ਤਾਂ ਹਰ ਦਿਨ ਸਵੇਰੇ ਦੇ ਸਮੇਂ ਦੋ ਨਿੰਬੂ ਦੇ ਰਸ ਦਾ ਸੇਵਨ ਹਲਕੇ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਕਰਨ ਨਾਲ ਕਿਡਨੀ ਸਟੋਨ ਦੀ ਸਮੱਸਿਆ ਨਹੀਂ ਹੁੰਦੀ ਹੈ ਕਿਉਂਕਿ ਸਾਇਟਰਿਕ ਐਸਿਡ ਸਰੀਰ ਵਿੱਚ ਸਟੋਨ ਨੂੰ ਪਨਪਣ ਨਹੀਂ ਦਿੰਦਾ ਹੈ।

lemon

ਜੇਕਰ ਤੁਹਾਨੂੰ ਗਰਮੀ ਲੱਗਦੀ ਹੈ ਇਸ ਦੌਰਾਨ ਤੁਸੀਂ ਨਿੰਬੂ ਦਾ ਸੇਵਨ ਕਰਦੇ ਕਰੋ। ਇਸ ਨਾਲ ਤੁਹਾਨੂੰ ਪਿਆਸ, ਮੂੰਹ ਦਾ ਸੁੱਕਣ ਅਤੇ ਲਿਵਰ ਦੀ ਗਰਮੀ ਵੀ ਦੂਰ ਹੁੰਦੀ ਹੈ। ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੰਦਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਨਿੰਬੂ ਦਾ ਸੇਵਨ ਕਰਨ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਮੋਟਾਪਾ ਵੀ ਨਹੀਂ ਹੁੰਦਾ ਹੈ।

Related Post