ਅੰਬਾਨੀਆਂ ਦੀ ਦੀਵਾਲੀ ਪਾਰਟੀ 'ਚ ਪਹੁੰਚੀਆਂ ਕਈ ਹਸਤੀਆਂ,ਇਸ ਤਰ੍ਹਾਂ ਰਿਹਾ ਦੀਵਾਲੀ ਦਾ ਜਸ਼ਨ

By  Shaminder October 25th 2019 12:27 PM

ਬਾਲੀਵੁੱਡ 'ਚ ਜਿੱਥੇ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ,ਉੱਥੇ ਹੀ ਇਸ ਵਾਰ ਅੰਬਾਨੀ ਪਰਿਵਾਰ ਦੀ ਦੀਵਾਲੀ ਵੀ ਬੇਹੱਦ ਖ਼ਾਸ ਹੈ । ਕਿਉਂਕਿ ਇਸ ਵਾਰ ਅਕਾਸ਼ ਅੰਬਾਨੀ ਵਿਆਹ ਤੋਂ ਬਾਅਦ ਆਪਣੀ ਪਤਨੀ ਸ਼ਲੋਕਾ ਦੇ ਨਾਲ ਪਹਿਲੀ ਦੀਵਾਲੀ ਮਨਾ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਈਸ਼ਾ ਅੰਬਾਨੀ ਦੀ ਵੀ ਆਪਣੇ ਸਹੁਰੇ ਘਰ 'ਚ ਦੀਵਾਲੀ ਹੈ ।

ਹੋਰ ਵੇਖੋ:ਨੀਤਾ ਅੰਬਾਨੀ ਨਾਲ ਵਿਆਹ ਕਰਵਾਉਣ ਲਈ ਮੁਕੇਸ਼ ਅੰਬਾਨੀ ਖਾਂਦਾ ਸੀ ਬੱਸਾਂ ’ਚ ਧੱਕੇ, ਸੜਕ ’ਤੇ ਚੱਕਾ ਜਾਮ ਕਰਕੇ ਮਨਾਇਆ ਸੀ ਵਿਆਹ ਲਈ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

https://www.instagram.com/p/B4A1IyRHg1E/

ਪਰ ਇਸ ਤੋਂ ਪਹਿਲਾਂ ਉਹ ਆਪਣੇ ਸਹੁਰਾ ਪਰਿਵਾਰ ਨਾਲ ਆਪਣੇ ਪੇਕੇ ਘਰ ਰੱਖੀ ਗਈ ਪਾਰਟੀ 'ਚ ਪਹੁੰਚੀ ਹੋਈ ਸੀ ।ਨੀਤਾ ਅੰਬਾਨੀ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ।ਮੁਕੇਸ਼ ਅੰਬਾਨੀ ਵੀ ਇਸ ਮੌਕੇ ਰਿਵਾਇਤੀ ਲਿਬਾਸ 'ਚ ਨਜ਼ਰ ਆਏ ।

https://www.instagram.com/p/B4A2l2wnMz6/

ਜਸ਼ਨ 'ਚ ਬਿਜਨੇਸਮੈਨ ਅਤੇ ਕ੍ਰਿਕੇਟਰ ਪਹੁੰਚੇ ਹੋਏ ਸਨ ।ਇਸ ਸਮਾਰੋਹ 'ਚ ਸਭ ਦੀਆਂ ਨਜ਼ਰਾਂ ਸ਼ਲੋਕਾ ਅਤੇ ਅਕਾਸ਼ ਅੰਬਾਨੀ 'ਤੇ ਟਿਕੀਆਂ ਹੋਈਆਂ ਸਨ ਸ਼ਲੋਕਾ ਨੇ ਹਲਕੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਅਤੇ ਗਲੇ 'ਚ ਡਾਇਮੰਡ ਨੈਕਲੱੈਸ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਸੀ । ਅਕਾਸ਼ ਅੰਬਾਨੀ ਨੀਲੇ ਰੰਗ ਦਾ ਕੁੜਤਾ ਪਾਏ ਹੋਏ ਨਜ਼ਰ ਆਏ ।

Related Post