ਅੰਬਰਦੀਪ ਦੇ ਜਨਮ ਦਿਨ ’ਤੇ ਪਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਵਧਾਈ, ਪੰਜਾਬੀ ਇੰਡਸਟਰੀ ’ਚ ਇਸ ਤਰ੍ਹਾਂ ਬਣਾਈ ਵੱਡੀ ਪਹਿਚਾਣ

By  Rupinder Kaler December 14th 2019 11:34 AM -- Updated: December 14th 2019 11:38 AM

ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ ਅੰਬਰਦੀਪ  ਨੂੰ ਉਹਨਾਂ ਦੇ ਜਨਮ ਦਿਨ ਤੇ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਤੋਂ ਅੰਬਰਦੀਪ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

https://www.instagram.com/p/B6BxcoZHtaJ/

ਅੰਬਰਦੀਪ ਨੇ ਅੰਗਰੇਜ਼ ਫ਼ਿਲਮ ਰਾਹੀਂ ਬਤੌਰ ਲੇਖਕ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ ।ਪਰ ਅੱਜ ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਵੱਡੀ ਪਛਾਣ ਰੱਖਦਾ ਹੈ। ਫ਼ਿਲਮ 'ਲੌਂਗ ਲਾਚੀ' ਨਾਲ ਉਹ ਨਿਰਦੇਸ਼ਕ ਦੇ ਨਾਲ-ਨਾਲ ਅੰਬਰਦੀਪ ਨੇ ਹੀਰੋ ਦੇ ਤੌਰ ਤੇ ਵੀ ਆਪਣੀ ਪਹਿਚਾਣ ਬਣਾ ਲਈ ।

https://www.instagram.com/p/B6BL_vWn-7r/

ਅੰਬਰਦੀਪ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਜਨਮ 13 ਦਸੰਬਰ 1980 ਨੂੰ ਅਬੋਹਰ ਵਿੱਚ ਹੋਇਆ । ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਥੀਏਟਰ ਦੀ ਡਿਗਰੀ ਕੀਤੀ ਹੈ । ਡਿਗਰੀ ਕਰਨ ਤੋਂ ਬਾਅਦ ਉਹ ਕਰੀਅਰ ਬਨਾਉਣ ਲਈ ਫ਼ਿਲਮ ਨਗਰੀ ਮੁੰਬਈ ਆ ਗਿਆ ਸੀ । ਇੱਥੇ ਉਸ ਨੇ ਕਾਮੇਡੀਅਨ ਕਪਿਲ ਸ਼ਰਮਾ ਨਾਲ ਬਤੌਰ ਐਸੋਸੀਏਟ ਕੰਮ ਕੀਤਾ ।

https://www.instagram.com/p/B5GHocnno5b/

ਫ਼ਿਲਮ 'ਜੱਟ ਐਂਡ ਜੂਲੀਅਟ' ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸ਼ੁਰੂਆਤ ਕਰਦਿਆਂ ਅੰਬਰਦੀਪ ਨੇ 'ਵਿਆਹ 70 ਕਿੱਲੋਮੀਟਰ', 'ਡੈਡੀ ਕੂਲ ਮੁੰਡੇ ਫੂਲ', 'ਹੈਪੀ ਗੋ ਹੈਪੀ', 'ਗੋਰਿਆਂ ਨੂੰ ਦਫ਼ਾ ਕਰੋ', ਅੰਗਰੇਜ' ਲਵ ਪੰਜਾਬ, ਅਤੇ 'ਡਿਸਕੋ ਸਿੰਘ' ਵਰਗੀਆਂ ਫ਼ਿਲਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਯੋਗਦਾਨ ਪਾਇਆ ਤੇ ਅੱਜ ਅੰਬਰਦੀਪ ਪੰਜਾਬੀ ਇੰਡਸਟਰੀ ਵਿੱਚ ਵੱਡੀ ਪਹਿਚਾਣ ਰੱਖਦਾ ਹੈ ।

https://www.instagram.com/p/BvPBfR8Fc2H/

Related Post