ਇਸ ਸਰਦਾਰ ਨੇ ਦਸਤਾਰ ਦੇ ਵਕਾਰ ਲਈ ਅਮਰੀਕਾ ਨਾਲ ਲਈ ਸੀ ਲੜਾਈ, ਵੀਡਿਓ ਦੇਖਕੇ ਦੱਸੋ ਕਿਵੇਂ ਲੱਗੀ ਸੰਘਰਸ਼ ਦੀ ਕਹਾਣੀ  

By  Rupinder Kaler February 13th 2019 04:53 PM

ਵਿਦੇਸ਼ੀ ਮੁਲਕਾਂ ਵਿੱਚ ਦਸਤਾਰ ਨੂੰ ਲੈ ਕੇ ਕਈ ਗਲਤ ਫਹਿਮੀਆਂ ਹੁੰਦੀਆਂ ਹਨ । ਪਰ ਲੋਕ ਅਜਿਹੇ ਵੀ ਹਨ ਜਿਹੜੇ ਦਸਤਾਰ ਦੇ ਵਕਾਰ ਨੂੰ ਬਹਾਲ ਕਰਵਾਉਣ ਲਈ ਯਤਨ ਕਰ ਰਹੇ ਹਨ ਅਜਿਹਾ ਹੀ ਇੱਕ ਸਖਸ਼ ਹੈ ਗੁਰਿੰਦਰ ਸਿੰਘ ਖ਼ਾਲਸਾ । ਜਿਸ ਨੇ ਅਮਰੀਕਾ ਵਰਗੇ ਮੁਲਕ ਵਿੱਚ ਦਸਤਾਰ ਦੇ ਵਕਾਰ ਲਈ ਲੰਮੀ ਲੜਾਈ ਲੜੀ ਸੀ ।ਖ਼ਾਲਸਾ ਦੀ ਇਸ ਲੜਾਈ ਨੂੰ ਵੱਡੇ ਪਰਦੇ ਤੇ ਲਿਆਉਣ ਲਈ ਅਮਰੀਕਾ ਦੀ ਰਹਿਣ ਵਾਲੀ ਮੁਟਿਆਰ ਨੇ ਹੰਭਲਾ ਮਾਰਿਆ ਹੈ।

gurinder-khasla gurinder-khasla

ਇੰਡਿਆਨਾ ਦੀ ਰਹਿਣ ਵਾਲੀ 18  ਸਾਲਾ ਜੇਨਾ ਰੁਇਜ਼ ਨੇ ਖ਼ਾਲਸਾ ਦੀ ਲੜਾਈ ਤੇ ਅਮਰੀਕਾ ਵੱਲੋਂ ਦਸਤਾਰ ਬਾਰੇ ਬਦਲੀਆਂ ਨੀਤੀਆਂ 'ਤੇ ਫ਼ਿਲਮ ਬਣਾਈ ਹੈ।ਖ਼ਾਲਸਾ ਦੀ ਜ਼ਿੰਦਗੀ ਦੀ ਕਹਾਣੀ ਵੀ ਪੂਰੀ ਫਿਲਮੀ ਹੈ ਜਦੋਂ ਗੁਰਿੰਦਰ ਸਿੰਘ ਖ਼ਾਲਸਾ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹ ਕੇ ਆਇਆ ਸੀ ਤਾਂ ਉਸ ਦੀ ਇੱਥੇ ਪੱਗ ਲਵਾ ਕੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ।

https://vimeo.com/315292470?fbclid=IwAR21cBdx-pzQl_57wVpK7TRifkd2bLJYw_zORrWXb0TMApd6o4UPJKQRMsg

ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਦਸਤਾਰ ਦੇ ਵਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ। ਅਮਰੀਕੀ ਨਿਯਮਾਂ ਮੁਤਾਬਕ ਜੇਕਰ 2੦,੦੦੦ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,੦੦੦ ਤੋਂ ਵੀ ਵੱਧ ਲੋਕਾਂ ਦੀ ਹਿਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ ਸੀ ।

Related Post