ਬੇਟੀ ਦੇ 21ਵੇਂ ਜਨਮ ਦਿਨ 'ਤੇ ਤਸਵੀਰ ਸ਼ੇਅਰ ਕਰਕੇ ਭਾਵੁਕ ਹੋਏ ਆਮਿਰ ਖ਼ਾਨ, ਲਿਖਿਆ ਇਹ ਮੈਸੇਜ਼
Rupinder Kaler
May 10th 2019 10:58 AM
ਬਾਲੀਵੁੱਡ ਐਕਟਰ ਆਮਿਰ ਖ਼ਾਨ ਦੀ ਬੇਟੀ ਈਰਾ ਦਾ ਅੱਜ ਜਨਮ ਦਿਨ ਹੈ । ਈਰਾ ਅੱਜ 21 ਸਾਲ ਦੀ ਹੋ ਗਈ ਹੈ । ਈਰਾ ਦੇ ਜਨਮ ਦਿਨ ਤੇ ਆਮਿਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ।ਇਸ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਮਿਰ ਨੇ ਇੱਕ ਮੈਸੇਜ਼ ਵੀ ਲਿਖਿਆ ਹੈ । ਆਮਿਰ ਨੇ ਲਿਖਿਆ ਹੈ ਕਿ '21ਵਾਂ ਜਨਮ ਦਿਨ ਮੁਬਾਰਕ ਹੋਵੇ ਈਰਾ । ਵਿਸ਼ਵਾਸ਼ ਨਹੀਂ ਹੁੰਦਾ ਕਿ ਤੂੰ ਏਨੀਂ ਛੇਤੀ ਵੱਡੀ ਹੋ ਗਈ । ਤੂੰ ਮੇਰੇ ਲਈ ਹਮੇਸ਼ਾ 6 ਸਾਲ ਦੀ ਰਹੇਗੀ । ਲਵ ਯੂ' ।