ਜਾਣੋ ਅਮਿਤਾਭ ਬੱਚਨ ਨੇ ਬੀ.ਐੱਮ.ਸੀ. ਨੂੰ ਕਰਿਆ ਕਿਹੜਾ ਵਾਅਦਾ ਕੀਤਾ ਪੂਰਾ

By  Aaseen Khan November 25th 2018 04:43 AM

ਜਾਣੋ ਅਮਿਤਾਭ ਬੱਚਨ ਨੇ ਬੀ.ਐੱਮ.ਸੀ. ਨੂੰ ਕਰਿਆ ਕਿਹੜਾ ਵਾਅਦਾ ਕੀਤਾ ਪੂਰਾ : ਬਾਲੀਵੁੱਡ ਦੇ ਸ਼ਹਿਨਸ਼ਾ ਅਮਿਤਾਭ ਬੱਚਨ ਆਪਣੇ ਲੋਕ ਭਲਾਈ ਦੇ ਕੰਮਾਂ ਕਰਕੇ ਜਾਣੇ ਜਾਂਦੇ ਹਨ। ਸਦੀ ਦੇ ਮਹਾਨਾਇਕ ਸਿਰਫ ਫ਼ਿਲਮਾਂ 'ਚ ਹੀ ਹੀਰੋ ਨਹੀਂ ਬਲਕਿ ਆਪਣੀ ਅਸਲ ਜ਼ਿੰਦਗੀ 'ਚ ਵੀ ਉਹ ਕਿਸੇ ਹੀਰੋ ਨਾਲੋਂ ਘੱਟ ਨਹੀਂ। ਉਹ ਇੱਕ ਨਿੱਜੀ ਚੈੱਨਲ ਦੇ ਸਵੱਛ ਭਾਰਤ ਦੇ ਕੈਂਪੇਨ ਨਾਲ ਜੁੜੇ ਹੋਏ ਹਨ।

https://twitter.com/SrBachchan/status/1066445853164883968

ਉਹਨਾਂ ਇਸ ਕੈਂਪੇਨ ਦੌਰਾਨ ਮੁੰਬਈ ਦੇ ਬੀ.ਐੱਮ.ਸੀ. ਕਰਮਚਾਰੀਆਂ ਨੂੰ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਲਈ 50 ਸਫਾਈ ਦੀਆਂ ਮਸ਼ੀਨਾਂ ਖਰੀਦ ਕੇ ਦੇਣਗੇ। ਜਿਨ੍ਹਾਂ 'ਚ ਉਹਨਾਂ ਬੀ ਐੱਮ ਸੀ ਨੂੰ 25 ਮਸ਼ੀਨਾਂ ਅਤੇ ਇੱਕ ਵੱਡੇ ਟਰੱਕ ਦਾ ਤੋਹਫ਼ਾ ਦੇ ਆਪਣਾ ਵਾਅਦਾ ਪੂਰਾ ਕੀਤਾ। ਇਸ ਦੀ ਜੰਕਲਾਰੀ ਉਹਨਾਂ ਆਪਣੇ ਟਵੀਟਰ ਅਕਾਊਂਟ 'ਤੇ ਦਿੱਤੀ ਹੈ।

 BMC Mumbai

ਹੋਰ ਪੜ੍ਹੋ : ਨਿੰਜਾ ਦਾ ਦਿਲ ਯਾਰਾਂ ਤੋਂ ਕਿਉਂ ਹੋਇਆ ਖੱਟਾ ਦੇਖੋ ਵੀਡਿਓ

ਕੁੱਝ ਦਿਨ ਪਹਿਲਾਂ ਹੀ ਅਮਿਤਾਭ ਬੱਚਨ ਵੱਲੋਂ ਉੱਤਰ ਪ੍ਰਦੇਸ਼ ਦੇ 70 ਕਿਸਾਨਾਂ ਦਾ ਕਰਜ਼ਾ ਵੀ ਮੁਆਫ ਕਰਵਾਇਆ ਗਿਆ ਸੀ। ਜਿਸ ਉਹਨਾਂ ਕਰੋੜਾਂ ਹੀ ਰੁਪਏ ਉਹਨਾਂ ਕਿਸਾਨਾਂ ਦੇ ਬੈਂਕ ਨੂੰ ਚੁਕਾਏ ਸੀ। ਇਨ੍ਹਾਂ ਹੀ ਨਹੀਂ ਬਲਕਿ ਉਹਨਾਂ ਕਿਸਾਨਾਂ ਨੂੰ ਮੁੰਬਈ ਆਉਣ ਲਈ ਟਰੇਨ ਦੀ ਬੋਗੀ ਵੀ ਬੁੱਕ ਕਰਵਾ ਕੇ ਦਿੱਤੀ ਸੀ। ਸਦੀ ਦੇ ਮਹਾਨਾਇਕ ਦੇ ਅਜਿਹੇ ਲੋਕ ਭਲਾਈ ਦੇ ਕਾਰਜਾਂ ਕਰਕੇ ਹੀ ਉਹ ਅੱਜ ਭਾਰਤ ਦੇ ਅਵੱਲ ਅਤੇ ਸਰਵਸ਼੍ਰੇਸ਼ਠ ਵਿਅਕਤੀਆਂ ਚ ਸ਼ੁਮਾਰ ਹਨ।

Related Post