ਕੀ ਤੁਸੀਂ ਪਹਿਚਾਣਿਆ ਤਸਵੀਰ 'ਚ ਨਜ਼ਰ ਆ ਰਹੇ ਇਸ ਸਿਤਾਰੇ ਨੂੰ ? ਬਾਲੀਵੁੱਡ ਦਾ ਹੈ ਵੱਡਾ ਨਾਮ

By  Aaseen Khan June 21st 2019 11:53 AM

ਤਸਵੀਰ 'ਚ ਨਜ਼ਰ ਆ ਰਹੇ ਇਸ ਸਿਤਾਰੇ ਨੂੰ ਪਹਿਚਾਨਣਾ ਮੁਸ਼ਕਿਲ ਹੋ ਰਿਹਾ ਹੋਵੇਗਾ ਕਿਉਂਕਿ ਉਹਨਾਂ ਨੇ ਦਿੱਖ ਹੀ ਅਜਿਹੀ ਬਣਾਈ ਹੈ। ਜੇਕਰ ਤੁਸੀਂ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਜਿੰਨ੍ਹਾਂ ਦੀ ਅਗਲੀ ਫ਼ਿਲਮ 'ਗੁਲਾਬੋ ਸਿਤਾਬੋ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸੁਜੀਤ ਸਰਕਾਰ ਨਿਰਦੇਸ਼ਿਤ ਇਸ ਫ਼ਿਲਮ 'ਚ ਅਮਿਤਾਬ ਬੱਚਨ ਦਾ ਇਹ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ।

ਸੁਜੀਤ ਸਰਕਾਰ ਨਾਲ ਪੀਕੂ ਫ਼ਿਲਮ ਤੋਂ ਬਾਅਦ ਅਮਿਤਾਭ ਬੱਚਨ ਦੀ ਇਹ ਦੂਜੀ ਫ਼ਿਲਮ ਹੈ। ਤਸਵੀਰ 'ਚ ਅਮਿਤਾਭ ਬੱਚਨ ਨੇ ਮੋਟੇ ਚਸ਼ਮੇ ਲਾਏ ਹੋਏ ਹਨ। ਉਹਨਾਂ ਦੀ ਦਾੜ੍ਹੀ ਲੰਬੀ ਹੈ ਨੱਕ ਮੋਟੀ ਅਤੇ ਸਿਰ 'ਤੇ ਗਮਛਾ ਪਾਇਆ ਹੋਇਆ ਹੈ। ਸ਼ੋਸ਼ਲ ਮੀਡੀਆ 'ਤੇ ਉਹਨਾਂ ਦਾ ਇਹ ਲੁੱਕ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਮਿਤਾਭ ਬੱਚਨ ਦੀ ਇਹ ਫ਼ਿਲਮ 24 ਅਪ੍ਰੈਲ, 2020 'ਚ ਰਿਲੀਜ਼ ਹੋਣ ਜਾ ਰਹੀ ਹੈ।

Amitabh Bachan new look from movie Gulabo Sitabo ayush maan khurana Amitabh Bachan

ਇਸ ਫ਼ਿਲਮ 'ਚ ਅਮਿਤਾਭ ਬੱਚਨ ਦੇ ਨਾਲ ਆਯੂਸ਼ਮਾਨ ਖੁਰਾਣਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਡਰਾਮਾ ਹੋਣ ਵਾਲੀ ਹੈ। ਦੱਸ ਦਈਏ ਇਸ ਫ਼ਿਲਮ ਦੀ ਸ਼ੂਟਿੰਗ ਲਈ ਅਮਿਤਾਭ ਬੱਚਨ ਪਿਛਲੇ ਦਿਨੀਂ ਹੀ ਲਖਨਊ ਪਹੁੰਚੇ ਹਨ। ਹਰ ਵਾਰ ਆਪਣੇ ਕਿਰਦਾਰ ਨੂੰ ਵੱਖਰੇ ਅੰਦਾਜ਼ 'ਚ ਪੇਸ਼ ਕਰਨ ਵਾਲੇ ਅਮਿਤਾਭ ਬੱਚਨ ਦੇਖਣਾ ਹੋਵੇਗਾ ਆਪਣੇ ਇਸ ਨਵੇਂ ਅਵਤਾਰ 'ਚ ਕੀ ਲੈ ਕੇ ਆਉਂਦੇ ਹਨ।

Related Post