ਫਾਲੋਅਰਜ਼ ਦੀ ਗਿਣਤੀ ਨਾ ਵਧਣ ਕਰਕੇ ਟਵਿਟਰ 'ਤੇ ਭੜਕੇ ਅਮਿਤਾਭ, ਪੁੱਛੇ ਇਹ ਸਵਾਲ

By  Gourav Kochhar May 4th 2018 11:46 AM

ਅਮਿਤਾਭ ਬੱਚਨ Amitabh Bachchan ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੇ ਬਾਲੀਵੁੱਡ ਸਿਤਾਰਿਆਂ 'ਚੋਂ ਇਕ ਹਨ ਪਰ ਇਨੀਂ ਦਿਨੀਂ ਉਹ ਆਪਣੇ ਟਵਿਟਰ ਅਕਾਊਂਟ ਤੋਂ ਨਾਰਾਜ਼ ਲੱਗ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਟਵੀਟ ਕਰ ਟਵਿਟਰ ਦੇ ਮੈਨੇਜਮੈਂਟ ਕੋਲੋਂ ਸਵਾਲ ਕੀਤਾ ਹੈ। ਦਰਅਸਲ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਟਵਿਟਰ ਅਕਾਊਂਟ 'ਤੇ ਫਾਲੋਅਰਜ਼ ਵੱਧ ਨਹੀਂ ਰਹੇ ਹਨ। ਜਿਸ ਨੂੰ ਲੈ ਕੇ ਉਹ ਬੇਹੱਦ ਨਿਰਾਸ਼ ਹਨ। ਇਸੇ ਕਾਰਨ ਉਨ੍ਹਾਂ ਨੇ ਟਵੀਟ ਕਰ ਟਵਿਟਰ ਦੇ ਮੈਨੇਜਮੈਂਟ ਕੋਲੋਂ ਸਵਾਲ ਪੁੱਛਿਆ ਕਿ ਕਿਵੇਂ ਤੁਸੀਂ ਫਾਲੋਅਰਜ਼ ਦੀ ਗਿਣਤੀ ਨੂੰ ਸਥਿਰ ਕਰ ਲੈਂਦੇ ਹੋ?

amitabh bachchan

ਅਮਿਤਾਭ Amitabh Bachchan ਨੇ ਲਿਖਿਆ,''ਪਿਆਰੇ ਟਵਿਟਰ Twitter ਮੈਨੇਜਮੈਂਟ, ਇਹ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਫਾਲੋਅਰਜ਼ ਦੀ ਗਿਣਤੀ ਨੂੰ ਸਥਿਰ ਕਿਵੇਂ ਬਣਾਈ ਹੋਈ ਹੈ, ਜਦੋਂ ਕਿ ਇੱਥੇ ਲੋਕਾਂ ਦਾ ਜੁੜਨਾ ਜਾਰੀ ਹੈ। ਬਹੁਤ ਚੰਗਾ, ਮੇਰਾ ਮਤਲਬ ਹੈ ਕਿ ਹਰ ਗੇਂਦ ਛੱਕਾ ਲਗਾ ਰਹੀ ਹੈ ਪਰ ਸਕੋਰ ਵਧ ਹੀ ਨਹੀਂ ਰਹੇ ਹਨ।''

amitabh bachchan

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੀ Amitabh Bachchan ਇਸ ਤੋਂ ਪਹਿਲਾਂ ਵੀ ਪ੍ਰਸ਼ੰਸਕਾਂ ਦੀ ਗਿਣਤੀ ਘੱਟ ਕਰਨ 'ਤੇ ਟਵਿਟਰ ਛੱਡਣ ਦੀ ਧਮਕੀ ਦੇ ਚੁੱਕੇ ਹਨ। ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਟਵਿਟਰ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਟਵਿਟਰ ਨੇ ਉਨ੍ਹਾਂ ਦੀ ਫਾਲੋਅਰਜ਼ ਦੀ ਗਿਣਤੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਨੂੰ ਛੱਡ ਦੇਣਗੇ। ਇਸ ਤੋਂ ਬਾਅਦ ਟਵਿਟਰ ਦੀ ਇਕ ਟੀਮ ਨੇ ਆ ਕੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ।

amitabh bachchan

Related Post