ਮੀਂਹ ਨੇ ਬੇਹਾਲ ਕੀਤੇ ਮੁੰਬਈ ਵਾਸੀ, ਅਮਿਤਾਬ ਬੱਚਨ ਦੇ ਘਰ ਵੜਿਆ ਪਾਣੀ, ਵੀਡੀਓ ਵਾਇਰਲ

By  Rupinder Kaler September 5th 2019 04:48 PM

ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨੂੰ ਵੀ ਮੁੰਬਈ ਦੇ ਮੀਂਹ ਨੇ ਬੇਹਾਲ ਕਰ ਦਿੱਤਾ ਹੈ ਕਿਉਂਕਿ ਜੁਹੂ ਵਿੱਚ ਬਣੇ ਉਹਨਾਂ ਦੇ ਬੰਗਲੇ ਵਿੱਚ ਮੀਂਹ ਦਾ ਪਾਣੀ ਵੜ੍ਹ ਆਇਆ ਹੈ । ਜਿਸ ਸੜਕ ਦੇ ਕਿਨਾਰੇ ਤੇ ਉਹਨਾਂ ਦਾ ਘਰ ਹੈ ਉਹ ਸੜਕ ਜਲ ਥਲ ਇੱਕ ਹੋ ਗਈ ਹੈ । ਅਮਿਤਾਬ ਬੱਚਨ ਦੇ ਘਰ ਵਿੱਚ ਪਾਣੀ ਵੜਣ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/B1QR1AUB5C_/

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਮਿਤਾਬ ਦੇ ਪ੍ਰਸ਼ੰਸਕ ਇਹ ਕਹਿ ਰਹੇ ਹਨ ਕਿ ਘਰ ਸਾਰੇ ਠੀਕ ਹਨ ਜਾਂ ਨਹੀਂ । ਇਸ ਕਮੈਂਟ ਤੋਂ ਬਾਅਦ ਅਮਿਤਾਬ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਜ਼ਵਾਬ ਦਾ ਇੰਤਜ਼ਾਰ ਹੈ ।

https://www.instagram.com/p/B1--G3MnCvx/?utm_source=ig_embed

ਅਦਾਕਾਰ ਅਰਜੁਨ ਰਾਮਪਾਲ ਨੇ ਵੀ ਮੀਂਹ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਅਰਜੁਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਸਿਰਫ ਭਾਰਤੀ ਹੀ ਇਸ ਮੌਸਮ ਵਿੱਚ ਖੁਦ ਨੂੰ ਬਚਾਅ ਸਕਦੇ ਹਨ, ਸੁਰੱਖਿਅਤ ਰਹੋ ਤੇ ਭਾਰਤੀਆਂ ਵਾਂਗ ਡਰਾਈਵ ਕਰੋ’।

https://www.instagram.com/p/B1_dixVFPej/?utm_source=ig_embed

ਅਮਿਤਾਬ ਬੱਚਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਫ਼ਿਲਮ ‘ਬ੍ਰਹਮ ਅਸਤਰ’ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਫਿਲਮ ਗੁਲਾਬੋ ਸਿਤਾਬੋ ਵਿੱਚ ਵੀ ਨਜ਼ਰ ਆਉਣਗੇ ।

Related Post