ਬਿਹਾਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਮਿਤਾਬ ਬੱਚਨ, ਮਦਦ ਲਈ ਦਿੱਤੀ ਵੱਡੀ ਰਕਮ

By  Rupinder Kaler October 10th 2019 03:48 PM

ਅਮਿਤਾਭ ਬੱਚਨ ਬਿਹਾਰ ਦੇ ਹੜ੍ਹ ਪੀੜਤਾਂ ਨੂੰ ਵੱਡੀ ਰਾਹਤ ਦਿੱਤੀ ਹੈ । ਉਹਨਾਂ ਨੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ 51 ਲੱਖ ਰੁਪਏ ਦਾਨ ਵਿੱਚ ਦਿੱਤੇ ਹਨ। ਅਮਿਤਾਭ ਬੱਚਨ ਨੇ ਇਹ ਰਾਸ਼ੀ ਆਪਣੇ ਨੁਮਾਇੰਦੇ ਵਿਜੇ ਨਾਥ ਰਾਹੀਂ ਭੇਜੀ ਹੈ । ਅਮਿਤਾਭ ਬੱਚਨ ਨੇ ਇਸ ਰਕਮ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਇੱਕ ਪੱਤਰ ਵੀ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਇਹ ਕੁਦਰਤੀ ਆਫ਼ਤ ਹੈ, ਉਹ ਆਪਣੀ ਤਰਫੋਂ ਮਦਦ ਕਰ ਰਹੇ ਹਨ।

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ । ਇਸ ਹੜ੍ਹ ਨੇ ਲੋਕਾਂ ਦਾ ਸਭ ਕੁਝ ਬਰਬਾਦ ਕਰ ਦਿੱਤਾ ਹੈ ।ਪਟਨਾ ਤੇ ਇਸ ਦੇ ਨਾਲ ਲੱਗਦੇ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ । ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ।

ਪੱਤਰ ਵਿੱਚ ਅਮਿਤਾਭ ਨੇ ਆਪਣੇ ਹੱਥ ਨਾਲ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਆਪਣੇ ਟੀਵੀ ਸ਼ੋਅ ਕੌਨ ਬਨੇਗਾ ਕਰੋੜਪਤੀ ਵਿੱਚ ਵੀ ਇਸ ਯੋਗਦਾਨ ਨੂੰ ਪ੍ਰਚਾਰ ਰਾਹੀਂ ਅੱਗੇ ਵਧਾਇਆ ਹੈ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਮਿਤਾਬ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਹਨਾਂ ਨੇ ਬਿਹਾਰ ਦੇ 2100 ਕਿਸਾਨਾਂ ਦਾ ਕਰਜ਼ਾ ਅਦਾ ਕੀਤਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਬਲਾਗ ਰਾਹੀਂ ਦਿੱਤੀ ਸੀ।

Related Post