ਇੱਕ ਦੌਰ ਅਜਿਹਾ ਸੀ ਜਦੋਂ ਅਮਿਤਾਬ ਬੱਚਨ ਸੁਫ਼ਨੇ ’ਚ ਵੀ ਡਿੰਪਲ ਕਪਾਡੀਆ ਤੋਂ ਡਰਦੇ ਸਨ, ਇਹ ਸੀ ਵਜ੍ਹਾ

By  Rupinder Kaler July 16th 2020 05:22 PM -- Updated: July 16th 2020 05:25 PM

ਅਮਿਤਾਬ ਬੱਚਨ ਨੇ 1996 ਵਿੱਚ ਇੱਕ ਪ੍ਰੋਡਕਸ਼ਨ ਕੰਪਨੀ ਬਣਾਈ ਸੀ, ਜਿਹੜੀ ਕਿ ਕੁਝ ਹੀ ਸਾਲਾਂ ਵਿੱਚ ਬਰਬਾਦ ਹੋ ਗਈ ਸੀ । ਕੰਪਨੀ ਦੇ ਡੁੱਬ ਜਾਣ ਨਾਲ ਅਮਿਤਾਬ ਕਰਜ਼ੇ ਹੇਠ ਆ ਗਏ ਸਨ । ਅਮਿਤਾਬ ਦੀ ਹਾਲਤ ਏਨੀਂ ਕਮਜ਼ੋਰ ਹੋ ਗਈ ਸੀ ਕਿ ਉਹ ਪੈਸੇ ਪੈਸੇ ਲਈ ਤਰਸਣ ਲੱਗੇ ਸਨ । ਕਰਜ਼ਦਾਰ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਖੜ ਕੇ ਚਿਲਾਉਣ ਲੱਗੇ ਸਨ । ਇਹਨਾਂ ਕਰਜ਼ਦਾਰਾਂ ਵਿੱਚੋਂ ਇਕ ਸੀ ਡਿੰਪਲ ਕਪਾਡੀਆ । ਜਿਸ ਦੀਆਂ ਹਰਕਤਾਂ ਤੋਂ ਅਮਿਤਾਬ ਏਨੇਂ ਪਰੇਸ਼ਾਨ ਹੋਏ ਕਿ ਜਿਸ ਦਾ ਜਿਕਰ ਅਮਿਤਾਬ ਅੱਜ ਵੀ ਕਰਦੇ ਹਨ ।

https://www.instagram.com/p/CCrNhkPhKVB/

ਦਰਅਸਲ ਉਹਨਾਂ ਦੇ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਫਲਾਪ ਰਹੀਆਂ ਜਿਸ ਕਰਕੇ ਉਹ ਕਲਾਕਾਰਾਂ ਦੇ ਬਕਾਇਆ ਪੈਸੇ ਨਹੀਂ ਸਨ ਦੇ ਪਾ ਰਹੇ । ਪੈਸੇ ਨਾ ਮਿਲਣ ਕਰਕੇ ਡਿੰਪਲ ਏਨੀ ਪਰੇਸ਼ਾਨ ਹੋ ਗਈ ਕਿ ਉਹਨਾਂ ਨੇ ਅਮਿਤਾਬ ਨੂੰ ਫੋਨ ਕਰ ਕਰ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਅਮਿਤਾਬ ਏਨੇ ਪਰੇਸ਼ਾਨ ਹੋ ਗਏ ਕਿ ਉਹਨਾਂ ਨੂੰ ਇਹ ਲੱਗਣ ਲੱਗਾ ਕਿਤੇ ਡਿੰਪਲ ਦਾ ਫੋਨ ਨਾ ਆ ਜਾਵੇ ।

https://www.instagram.com/p/CCd5IIDhbPb/

ਇਸ ਗੱਲ ਦਾ ਜਿਕਰ ਹਾਲ ਹੀ ਵਿੱਚ ਅਮਿਤਾਬ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਅਮਿਤਾਬ ਦਾ ਕਹਿਣਾ ਹੈ ਕਿ ਉਹਨਾਂ ਦੇ ਕਰੀਅਰ ਦਾ ਇਹ ਸਭ ਤੋਂ ਬੁਰਾ ਦੌਰ ਸੀ । ਜਦੋਂ ਉਹਨਾਂ ਦਾ ਸਾਥ ਉਹ ਲੋਕ ਵੀ ਛੱਡ ਗਏ ਸਨ, ਜਿਨ੍ਹਾਂ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਉਹਨਾਂ ਦਾ ਸਾਥ ਦੇਣਗੇ ।

https://www.instagram.com/p/CCKyb1QhLyv/

Related Post