ਅਮਿਤਾਭ ਬੱਚਨ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ

By  Rupinder Kaler December 30th 2019 10:55 AM

ਇਸ ਸਦੀ ਦੇ ਮਹਾ ਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਦੌਰਾਨ ਬੱਚਨ ਨੂੰ ਇਹ ਵੱਕਾਰੀ ਐਵਾਰਡ ਭੇਟ ਕੀਤਾ। ਇਸ ਮੌਕੇ ਅਮਿਤਾਭ ਦੀ ਪਤਨੀ ਜਯਾ ਬੱਚਨ ਤੇ ਬੇਟਾ ਅਭਿਸ਼ੇਕ ਬੱਚਨ ਵੀ ਮੌਜੂਦ ਸਨ।

https://twitter.com/DDNewsLive/status/1211253016369565697

ਆਵਾਰਡ ਲੈਣ ਤੋਂ ਬਾਅਦ ਅਮਿਤਾਭ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ‘ਜਦੋਂ ਇਸ ਆਵਾਰਡ ਦਾ ਐਲਾਨ ਕੀਤਾ ਗਿਆ ਸੀ ਉਦੋਂ ਮੇਰੇ ਦਿਮਾਗ ਵਿੱਚ ਆਇਆ ਸੀ ਕਿ ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਹੁਣ ਤੇਨੂੰ ਘਰ ਬੈਠ ਜਾਣਾ ਚਾਹੀਦਾ ਹੈ, ਤੂੰ ਬਹੁਤ ਕੰਮ ਕਰ ਲਿਆ ਹੈ । ਉਹਨਾਂ ਨੇ ਕਿਹਾ ਕਿ ਹਾਲੇ ਬਹੁਤ ਸਾਰਾ ਕੰਮ ਹੈ ਜਿਹੜਾ ਉਹਨਾਂ ਨੇ ਖਤਮ ਕਰਨਾ ਹੈ’ ।

https://www.instagram.com/p/B6qqWnAJUHl/?utm_source=ig_embed

ਯਾਦ ਰਹੇ ਅਮਿਤਾਭ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ ਜਿਹੜੇ ਕਈ ਦਹਾਕਿਆਂ ਬਾਅਦ ਅੱਜ ਵੀ ਫਿਲਮਾਂ ਵਿੱਚ ਸਰਗਰਮ ਹਨ। ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੌਜਵਾਨ ਕਲਾਕਾਰਾਂ 'ਤੇ ਭਾਰੀ ਪੈਂਦੀ ਹੈ।

https://www.instagram.com/p/B6qDr6EpGxA/

ਅਮਿਤਾਭ ਦਾ ਜਨਮ 11 ਅਕਤਬੂਰ, 1942 ਨੂੰ ਇਲਾਹਾਬਾਦ 'ਚ ਹੋਇਆ ਸੀ। ਬਿੱਗ ਬੀ ਨੇ ਬਾਲੀਵੁਡ 'ਚ 50 ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ 1969 'ਚ ਫ਼ਿਲਮ 'ਉਦਯੋਗ' ਨਾਲ ਡੈਬਿਊ ਕੀਤਾ ਸੀ ਪਰ 1971 'ਚ ਆਈ ਫ਼ਿਲਮ 'ਆਨੰਦ' ਤੋਂ ਪਛਾਣ ਮਿਲੀ ਸੀ। ਫ਼ਿਲਮ 'ਜ਼ੰਜੀਰ' ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ।

https://twitter.com/SrBachchan/status/1211373732234579968

Related Post