ਵਿਵੇਕ ਓਬਰਾਏ ਨੂੰ ਐਸ਼ਵਰਿਆ ਰਾਏ ਬੱਚਨ 'ਤੇ ਟਵੀਟ ਕਰਨਾ ਪਿਆ ਮਹਿੰਗਾ, ਅਮਿਤਾਬ ਬੱਚਨ ਨੇ ਗੁੱਸੇ 'ਚ ਆ ਕੇ ਇਸ ਤਰ੍ਹਾਂ ਲਗਾਈ ਕਲਾਸ  

By  Rupinder Kaler May 21st 2019 03:42 PM

ਬਾਲੀਵੁੱਡ ਐਕਟਰ ਵਿਵੇਕ ਓਬਰਾਏ ਦੇ ਇੱਕ ਟਵੀਟ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ ਹੈ । ਦਰਅਸਲ ਵਿਵੇਕ ਨੇ ਲੋਕ ਸਭਾ ਚੋਣਾਂ ਦੇ ਐਗਜਿਟ ਪੋਲ ਨੂੰ ਲੈ ਕੇ ਇੱਕ ਮੀਮ ਸ਼ੇਅਰ ਕੀਤਾ ਸੀ । ਮੀਮ ਦੇ ਨਾਲ ਹੀ ਵਿਵੇਕ ਨੇ ਐਸ਼ਵਰਿਆ ਰਾਏ ਬੱਚਨ ਤੇ ਸਲਮਾਨ ਖ਼ਾਨ ਨੂੰ ਵੀ ਟਰੋਲ ਕੀਤਾ ਸੀ । ਇਸ ਟਵੀਟ ਕਰਕੇ ਵਿਵੇਕ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ।

https://www.instagram.com/p/BxY4q8pHEbX/

ਇਸ ਅਲੋਚਨਾ ਤੋਂ ਬਾਅਦ ਵਿਵੇਕ ਨੇ ਪੋਸਟ ਨੂੰ ਹਟਾ ਕੇ ਮੁਆਫੀ ਮੰਗ ਲਈ ਹੈ। ਪਰ ਵਿਵੇਕ ਦੀ ਇਸ ਹਰਕਤ ਨੂੰ ਲੈ ਕੇ ਬਾਲੀਵੁੱਡ ਦੇ ਵੱਖ ਵੱਖ ਅਦਾਕਾਰਾਂ ਨੇ ਉਸ ਦੀ ਕਲਾਸ ਲਗਾ ਦਿੱਤੀ ਹੈ । ਇਸ ਸਭ ਦੇ ਚਲਦੇ ਅਮਿਤਾਬ ਬੱਚਨ ਨੇ ਬਿਨ੍ਹਾਂ ਕਿਸੇ ਦਾ ਨਾਂਅ ਲਏ ਇੱਕ ਟਵੀਟ ਕੀਤਾ ਹੈ । ਜਿਸ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਿਤਾਬ ਬੱਚਨ ਨੇ ਵਿਵੇਕ ਨੂੰ ਬਿਨ੍ਹਾਂ ਨਾਂਅ ਲਏ ਕਰਾਰਾ ਜਵਾਬ ਦਿੱਤਾ ਹੈ ।

https://www.instagram.com/p/Bw1m8alBKdW/

ਅਮਿਤਾਬ ਬੱਚਨ ਨੇ ਆਪਣੇ ਟਵੀਟ ਤੇ ਲਿਖਿਆ ਹੈ 'सोशल मीडिया पर सोच समझ कर ज़िक्र करो , ए दोस्त कहीं सामाजिक ऐतबार से ग़ैर मुनासिब ना हो !! ੱ aਬ ਰਜ'  ਅਮਿਤਾਬ ਬੱਚਨ ਨੇ ਇਸ ਟਵੀਟ ਤੇ ਬਹੁਤ ਸਾਰੇ ਕਮੈਂਟ ਆਉਣੇ ਸ਼ੁਰੂ ਹੋ ਗਏ ਹਨ ।

https://twitter.com/SrBachchan/status/1130361944832061440

 

 

Related Post